ਜਦੋਂ ਖਾਣਾ ਖਾਂਦੇ ਟਰੂਡੋ ਨੂੰ ਫਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਘੇਰਿਆ
ਵੈਂਕੂਵਰ ‘ਚ 250 ਫਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਰੈਸਟੋਰੈਂਟ ਨੂੰ ਘੇਰ ਲਿਆ, ਜਿਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗਲਵਾਰ ਰਾਤ ਨੂੰ ਖਾਣਾ ਖਾ ਰਹੇ ਸਨ। ਟਰੂਡੋ ‘ਤੇ ਫਲਸਤੀਨੀ ਸਮਰਥਕਾਂ ਦਾ ਦਬਾਅ ਹੈ ਕਿ ਉਹ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਲਈ ਗੱਲਬਾਤ ਕਰਨ। ਵੈਂਕੂਵਰ ਪੁਲਸ ਨੇ ਚਾਈਨਾਟਾਊਨ ਰੈਸਟੋਰੈਂਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਮੰਗਲਵਾਰ ਰਾਤ ਲਗਭਗ 100 ਅਧਿਕਾਰੀਆਂ ਨੂੰ ਤਾਇਨਾਤ ਕੀਤਾ, ਜਿਥੇ ਪ੍ਰਧਾਨ ਮੰਤਰੀ ਖਾਣਾ ਖਾ ਰਹੇ ਸਨ। ਪੁਲਸ ਨੇ ਭੀੜ ਨੂੰ ਕੰਟਰੋਲ ਕਰਨ ਤੇ ਹਟਾਉਣ ‘ਚ ਮਦਦ ਕੀਤੀ, ਜਦਕਿ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰੈਸਟੋਰੈਂਟ ਤੋਂ ਬਾਹਰ ਕੱਢਿਆ ਗਿਆ।
ਇਸੇ ਦੌਰਾਨ 27 ਸਾਲਾ ਇਕ ਵਿਅਕਤੀ ਨੂੰ ਇਕ ਮਹਿਲਾ ਅਧਿਕਾਰੀ ਦੇ ਚਿਹਰੇ ‘ਤੇ ਮੁੱਕਾ ਮਾਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ
The post ਜਦੋਂ ਖਾਣਾ ਖਾਂਦੇ ਟਰੂਡੋ ਨੂੰ ਫਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਘੇਰਿਆ first appeared on Ontario Punjabi News.