12 ਘੰਟਿਆਂ ਦੌਰਾਨ ਦੂਜੀ ਯਾਤਰੀ ਰੇਲ ਗੱਡੀ ਨੂੰ ਲੱਗੀ ਅੱਗ, 21 ਜ਼ਖ਼ਮੀ
ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਯਾਤਰੀ ਰੇਲ ਗੱਡੀ ਦੇ ਡੱਬੇ ਵਿੱਚ ਅੱਗ ਲੱਗ ਗਈ, ਜਿਸ ਕਾਰਨ 21 ਵਿਅਕਤੀ ਜ਼ਖਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਇਟਾਵਾ ‘ਚ 12 ਘੰਟਿਆਂ ਦੇ ਅੰਦਰ ਅਜਿਹੀ ਦੂਜੀ ਘਟਨਾ ਹੈ। ਅੱਗ ਕਰੀਬ 2:40 ਵਜੇ ਉਦੋਂ ਲੱਗੀ ਜਦੋਂ ਟਰੇਨ ਫਰੈਂਡਜ਼ ਕਾਲੋਨੀ ਥਾਣਾ ਖੇਤਰ ‘ਚ ਸੀ। ਮੌਕੇ ‘ਤੇ ਫਾਇਰ ਟੈਂਡਰ ਭੇਜੇ ਗਏ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ।ਦਿੱਲੀ-ਸਹਰਸਾ ਵੈਸ਼ਾਲੀ ਐਕਸਪ੍ਰੈੱਸ ਦੇ ਐੱਸ-6 ਕੋਚ ‘ਚ ਧੂੰਆਂ ਫੈਲਣ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆਈ ਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਕਰੀਬ 5.30 ਵਜੇ ਉੱਤਰ ਪ੍ਰਦੇਸ਼ ‘ਚ ਇਟਾਵਾ ਨੇੜੇ ਨਵੀਂ ਦਿੱਲੀ-ਦਰਭੰਗਾ ਸਪੈਸ਼ਲ ਐਕਸਪ੍ਰੈੱਸ ਟਰੇਨ ‘ਚ ਅੱਗ ਲੱਗ ਗਈ, ਜਿਸ ਕਾਰਨ ਤਿੰਨ ਡੱਬੇ ਨੁਕਸਾਨੇ ਗਏ ਅਤੇ 8 ਯਾਤਰੀ ਜ਼ਖਮੀ ਹੋ ਗਏ।
The post 12 ਘੰਟਿਆਂ ਦੌਰਾਨ ਦੂਜੀ ਯਾਤਰੀ ਰੇਲ ਗੱਡੀ ਨੂੰ ਲੱਗੀ ਅੱਗ, 21 ਜ਼ਖ਼ਮੀ first appeared on Ontario Punjabi News.