ਬਰਤਾਨਵੀ ਸਿੱਖ ਆਰਮੀ ਅਫਸਰ ਅਤੇ ਭਾਰਤੀ ਮੂਲ ਦੀ 34 ਸਾਲਾ ਹਰਪ੍ਰੀਤ ਕੌਰ ਨੇ 31 ਦਿਨਾਂ, 13 ਘੰਟੇ ਅਤੇ 19 ਮਿੰਟਾਂ ‘ਚ 1,130 ਕਿਲੋਮੀਟਰ ਅੰਟਾਰਕਟਿਕ ਨੂੰ ਪਾਰ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ । ਪੋਲਰ ਪ੍ਰੀਤ ਦੇ ਨਾਂਅ ਨਾਲ ਮਸ਼ਹੂਰ ਹਰਪ੍ਰੀਤ ਇਸ ਤੋਂ ਪਹਿਲਾਂ ਧਰੁਵੀ ਖੋਜ ਲਈ 2 ਗਿੰਨੀਜ਼ ਵਰਲਡ ਰਿਕਾਰਡ ਤੋੜ ਚੁੱਕੀ ਹੈ । ਦਾਅਵਾ ਹੈ ਕਿ ਉਹ ਅੰਟਾਰਕਟਿਕਾ ‘ਚ ਇਕੱਲੀ ਸਕੀਇੰਗ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਗਈ ਹੈ । ਰਿਪੋਰਟ ਮੁਤਾਬਿਕ ਦੱਖਣੀ ਧਰੁਵ ਤੋਂ ਹਰਪ੍ਰੀਤ ਚੰਦੀ ਨੇ ਆਪਣੀ ਯਾਤਰਾ ਬਾਰੇ ਕਿਹਾ, ਮੈਂ ਥੱਕੀ ਹੋਈ ਹਾਂ, ਪਰ ਮੈਂ ਖੁਸ਼ ਵੀ ਹਾਂ, ਮੈਂ ਇਹ ਕੀਤਾ । ਅੰਟਾਰਕਟਿਕਾ ਦੀ ਸ਼ਾਨਦਾਰ ਯਾਤਰਾ ਲਈ ਹਰਪ੍ਰੀਤ ਹਰ ਰੋਜ਼ ਘੱਟੋ-ਘੱਟ 12-13 ਘੰਟੇ ਸਕੀਇੰਗ ਕਰਦੀ ਸੀ ਅਤੇ 75 ਕਿਲੋਗ੍ਰਾਮ ਦੀ ਸਲੇਜ ਖਿੱਚਦੀ ਸੀ, ਜਿਸ ‘ਚ ਉਸ ਦਾ ਲੋੜੀਂਦਾ ਸਾਰਾ ਸਾਮਾਨ ਸੀ ।
The post ਪੋਲਰ ਪ੍ਰੀਤ ਨੇ ਫਿਰ ਰਚਿਆ ਇਤਿਹਾਸ first appeared on Ontario Punjabi News.