ਵਾਸ਼ਿੰਗਟਨ, 27 ਜਨਵਰੀ
ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਚਾਰ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਅੰਸਾਰੀ ਅਤੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੁਆਰਾ ਡਿਜੀਟਲ ਤੌਰ ‘ਤੇ ਪੈਨਲ ਚਰਚਾ ਨੂੰ ਸੰਬੋਧਨ ਕੀਤਾ। ਹਾਲਾਂਕਿ ਭਾਰਤ ਵਿਦੇਸ਼ੀ ਸਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਦੇਸ਼ ‘ਚ ਨਾਗਰਿਕ ਸੁਤੰਤਰਤਾ ਖਤਮ ਹੋਣ ਦੇ ਦੋਸ਼ਾਂ ਨੂੰ ਨਕਾਰਦਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਐਡ ਮਾਰਕ ਨੇ ਕਿਹਾ, ‘ਅਜਿਹਾ ਮਾਹੌਲ ਬਣਾਇਆ ਗਿਆ ਹੈ, ਜਿਥੇ ਭੇਦਭਾਵ ਅਤੇ ਹਿੰਸਾ ਜੜ੍ਹ ਫੜ ਸਕਦੀ ਹੈ। ਹਾਲ ਹੀ ਦੇ ਸਾਲਾਂ ਵਿੱਚ ਅਸੀਂ ਨਫ਼ਰਤ ਭਰੇ ਭਾਸ਼ਨ ਅਤੇ ਨਫ਼ਰਤ ਦੀਆਂ ਕਾਰਵਾਈਆਂ ਵਿੱਚ ਆਨਲਾਈਨ ਵਾਧਾ ਦੇਖਿਆ ਹੈ। ਇਨ੍ਹਾਂ ਵਿੱਚ ਮਸਜਿਦਾਂ ਦੀ ਭੰਨਤੋੜ, ਗਿਰਜਾਘਰਾਂ ਨੂੰ ਸਾੜਨਾ ਅਤੇ ਫਿਰਕੂ ਹਿੰਸਾ ਸ਼ਾਮਲ ਹਨ।