12.4 C
Alba Iulia
Sunday, September 24, 2023

ਕੈਨੇਡਾ: ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਡਾਕਟਰ ਗ੍ਰਿਫ਼ਤਾਰ

Must Read


ਪੱਤਰ ਪ੍ਰੇਰਕ

ਵੈਨਕੂਵਰ, 27 ਅਪਰੈਲ

ਪੀਲ ਪੁਲੀਸ ਨੇ ਮਹਿਲਾ ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਬਰੈਂਪਟਨ ਵਿੱਚ ਹੋਮਿਓਪੈਥੀ ਕਲੀਨਿਕ ਚਲਾਉਂਦੇ ਡਾ. ਸੁਨੀਲ ਆਨੰਦ (62) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਆਪਣੇ ਨਿੱਜੀ ਕਲੀਨਿਕ ਦੇ ਨਾਲ-ਨਾਲ ਟੋਰਾਂਟੋ ਦੇ ਇੱਕ ਹੋਰ ਹੋਮਿਓਪੈਥੀ ਸਿਹਤ ਕੇਂਦਰ ‘ਚ ਨੌਕਰੀ ਕਰਦਾ ਸੀ। ਇੱਕ ਹੋਰ ਮਾਮਲੇ ਵਿੱਚ ਯੌਰਕ ਪੁਲੀਸ ਮਹਿਲਾ ਸਵਾਰੀ ਨਾਲ ਛੇੜ-ਛਾੜ ਦੇ ਦੋਸ਼ ਹੇਠ ਬਰੈਂਪਟਨ ਵਾਸੀ ਊਬਰ ਟੈਕਸੀ ਡਰਾਈਵਰ ਵਿਕਰਮ ਲੱਧੜ (52) ਦੀ ਭਾਲ ਕਰ ਰਹੀ ਹੈ। ਇਸੇ ਦੌਰਾਨ ਟੋਰਾਂਟੋ ਪੁਲੀਸ ਨੇ ਚੋਰੀ ਹੋਈਆਂ 556 ਕਾਰਾਂ ਬਰਾਮਦ ਕੀਤੀਆਂ ਹਨ। ਟਰਾਂਟੋ ਪੁਲੀਸ ਦੇ ਸੁਪਰਡੈਂਟ ਰੌਬ ਟਵੈਰਨਰ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਦਿਨੀਂ ਚੋਰੀਆਂ ਹੋਈਆਂ 27 ਲੱਖ ਡਾਲਰ (17 ਕਰੋੜ ਰੁਪਏ) ਮੁੱਲ ਦੀਆਂ 556 ਕਾਰਾਂ ਬਰਾਮਦ ਕਰਕੇ 119 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 47 ਮੁਲਜ਼ਮ ਪੰਜਾਬੀ ਹਨ।News Source link

- Advertisement -
- Advertisement -
Latest News
- Advertisement -

More Articles Like This

- Advertisement -