12.4 C
Alba Iulia
Thursday, May 2, 2024

ਨੀਰਜ ਚੋਪੜਾ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਲਈ ਨਾਮਜ਼ਦ

Must Read


ਲੰਡਨ: ਟੋਕੀਓ ਓਲੰਪਿਕ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲੌਰੀਅਸ ‘ਸਾਲ ਦੇ ਵਿਸ਼ਵ ਬਰੇਕਥਰੂ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਕੈਟਾਗਰੀ ਵਿਚ ਸ਼ਾਰਟ-ਲਿਸਟ ਹੋਣ ਵਾਲਾ ਪਹਿਲਾ ਭਾਰਤੀ ਹੈ ਜਦਕਿ ਸਚਿਨ ਤੇਂਦੁਲਕਰ ਤੇ ਪਹਿਲਵਾਨ ਵਿਨੇਸ਼ ਫੋਗਾਟ ਤੋਂ ਬਾਅਦ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਇਸ ਪੁਰਸਕਾਰ ਲਈ ਟੈਨਿਸ ਸਟਾਰ ਡੈਨਿਲ ਮੈਦਵੇਦੇਵ ਅਤੇ ਐਮਾ ਰਾਡੂਕਾਨੂ ਵੀ ਦੌੜ ਵਿਚ ਸ਼ਾਮਲ ਹਨ।

23 ਸਾਲਾ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਪਿਛਲੇ ਸਾਲ ਵਿਅਕਤੀਗਤ ਕੈਟਾਗਰੀ ਵਿਚ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਬਣਿਆ ਸੀ। ਉਸ ਨੇ ਟੋਕੀਓ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਦੂਜੀ ਕੋਸ਼ਿਸ਼ ‘ਚ 87.58 ਮੀਟਰ ਦੂਰ ਨੇਜ਼ਾ ਸੁੱਟਿਆ ਸੀ। ਇਸ ਪ੍ਰਦਰਸ਼ਨ ਨੇ ਉਸ ਨੂੰ ਭਾਰਤ ਵਿਚ ਸੁਪਰਸਟਾਰ ਦਾ ਦਰਜਾ ਦਿਵਾਇਆ ਸੀ ਅਤੇ ਉਸ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋਈ ਸੀ।

ਦਿ ਲੌਰੀਅਸ ਅਕੈਡਮੀ ਵੱਲੋਂ ਜਾਰੀ ਇਕ ਬਿਆਨ ਵਿਚ ਨੀਰਜ ਚੋਪੜਾ ਨੇ ਕਿਹਾ, ”ਟੋਕੀਓ ਵਿਚ ਮੇਰੀ ਪ੍ਰਾਪਤੀ ਲਈ ਖੇਡਾਂ ਦੀ ਦੁਨੀਆਂ ਵਿਚ ਮੈਨੂੰ ਢੁਕਵੀਂ ਥਾਂ ਮਿਲਣ ‘ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -