ਕੈਨਬਰਾ, 5 ਫਰਵਰੀ
ਨਿਊਜ਼ੀਲੈਂਡ ਦੇ ਸਾਬਕਾ ਸਟਾਰ ਕ੍ਰਿਕਟਰ ਕ੍ਰਿਸ ਕ੍ਰੇਨਜ਼ ਨੂੰ ਜਬਰਦਸਤ ਦਿਲ ਦੇ ਦੌਰੇ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਹਫਤੇ ਬਾਅਦ ਅੰਤੜੀਆਂ ਦਾ ਕੈਂਸਰ ਹੋਣ ਦਾ ਪਤਾ ਲੱਗਾ ਹੈ। ਅਧਰੰਗ ਤੋਂ ਬਾਅਦ ਵ੍ਹੀਲ-ਚੇਅਰ ਸਹਾਰੇ ਚੱਲਣ ਵਾਲੇ 51 ਸਾਲਾ ਕ੍ਰੇਨਜ਼ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਬਾਰੇ ਅੱਪਡੇਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਨੂੰ ਦੱਸਿਆ ਗਿਆ ਸੀ। ਕਿ ਉਸ ਨੂੰ ਅੰਤੜੀਆਂ ਦਾ ਕੈਂਸਰ ਹੈ। ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਨੇ 1989 ਤੋਂ 2006 ਦਰਮਿਆਨ ਨਿਊਜ਼ੀਲੈਂਡ ਲਈ 62 ਟੈਸਟ, 215 ਇਕ ਦਿਨਾਂ ਤੇ ਦੋ ਟੀ-20 ਮੈਚ ਖੇਡੇ ਹਨ।