ਇਸਲਾਮਾਬਾਦ, 11 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਸਬੰਧਾਂ ਨੂੰ ਆਮ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ‘ਚਾਈਨਾ ਇੰਸਟੀਚਿਊਟ ਆਫ ਫੂਡਾਨ ਯੂਨੀਵਰਸਿਟੀ’ ਦੀ ਸਲਾਹਕਾਰ ਕਮੇਟੀ ਦੇ ਨਿਰਦੇਸ਼ਕ ਡਾਕਟਰ ਐਰਿਕ ਲੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਹਾਲਾਂਕਿ ਕਸ਼ਮੀਰ ਵਿਵਾਦ ਦੋਹਾਂ ਦੇਸ਼ਾਂ ਵਿਚਾਲੇ ਵੱਡਾ ਮੁੱਦਾ ਹੈ। ਇਹ ਗੱਲਬਾਤ ਉਨ੍ਹਾਂ ਦੀ 3 ਤੋਂ 6 ਫਰਵਰੀ ਦੀ ਚੀਨ ਯਾਤਰਾ ਦੌਰਾਨ ਲਈ ਗਈ ਇੰਟਰਵਿਊ ਦਾ ਹਿੱਸਾ ਹੈ।