ਕੋਲਕਾਤਾ, 16 ਫਰਵਰੀ
ਭਾਰਤ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਾਲੇ ਤਿੰਨ ਟੀ-20 ਮੈਚਾਂ ਦੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਗਿਆ। ਵੈਸਟ ਇੰਡੀਜ਼ ਦੀ ਟੀਮ ਨੇ ਬੱਲੇੇਬਾਜ਼ੀ ਕਰਦਿਆਂ 11.3 ਓਵਰਾਂ ‘ਚ 4 ਵਿਕਟਾਂ ਗੁਆ ਕੇ 74 ਦੌੜਾਂ ਬਣਾ ਲਈਆਂ ਹਨ। ਬਰੈਂਡਨ ਕਿੰਗ ਤੇ ਰੋਸਟਨ ਚੇਸ 4-4 ਦੌੜਾਂ ਜਦਕਿ ਕੇਲ ਮੇਅਰਸ 31 ਅਤੇ ਰੋਵਨ ਪਾਵੈੱਲ 2 ਦੌੜਾਂ ਬਣਾ ਕੇ ਆਊਟ ਹੋ ਚੁੱਕੇ ਹਨ। ਭਾਰਤੀ ਟੀਮ ਵੱਲੋਂ ਖੇਡ ਸਪਿਨ ਗੇਂਦਬਾਜ਼ ਰਵੀ ਬਿਸ਼ਨੋਈ ਦਾ ਇਹ ਪਹਿਲਾ ਕੌਮਾਂਤਰੀ ਟੀ-20 ਮੈਚ ਹੈ। -ਪੀਟੀਆਈ