ਨਵੀਂ ਦਿੱਲੀ, 16 ਫਰਵਰੀ
ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਐਲਾਨ ਕੀਤਾ ਉਸ ਨੇ ਪੈਰਿਸ ਓਲੰਪਿਕ-2024 ਅਤੇ ਲਾਸ ੲੇਂਜਲਸ ਓਲੰਪਿਕ-2028 ਸਣੇ ਹੋਰ ਅਹਿਮ ਟੂਰਨਾਮੈਂਟਾਂ ਦੀ ਤਿਆਰੀ ਲਈ 21 ਖੇਡਾਂ ਵਾਸਤੇ ਵੱਖ-ਵੱਖ ਪੱਧਰਾਂ ਉੱਤੇ 398 ਕੋਚਾਂ ਦੀ ਨਿਯੁਕਤੀ ਹੈ। ਕੋਚਾਂ ਅਤੇ ਸਹਾਇਕ ਕੋਚਾਂ ਵਿੱਚ ਏਸ਼ਿਆਈ ਖੇਡਾਂ ਚ ਸੋਨ ਤਗ਼ਮਾ ਜੇਤੂ ਕਿਸ਼ਤੀ ਚਾਲਕ ਖਿਡਾਰੀ ਬਜਰੰਗ ਲਾਲ ਤਾਖੜ ਵੀ ਸ਼ਾਮਲ ਹੈ, ਜਿਸ ਨੂੰ ਕਿਸ਼ਤੀ ਚਾਲਨ ਕੋਚ ਬਣਾਇਆ ਗਿਆ ਹੈ। ਓਲੰਪੀਅਨ ਜਿੰਸੀ ਫਿਲੀਪ ਅਥਲੈਟਿਕ ਕੋਚ ਅਤੇ ਕਈ ਤਗ਼ਮੇ ਜਿੱਤਣ ਵਾਲੀ ਪ੍ਰਮਾਣਿਕਾ ਬੋੋਰੀ ਮੁੱਕੇਬਾਜ਼ੀ ਕੋਚ ਹੋਵੇਗੀ। ਖੇਡ ਮੰਤਰਾਲੇ ਨੇ ਦੱਸਿਆ, ”ਖੇਡ ਮੰਤਰਾਲੇ ਨੇ ਓਲੰਪਿਕ 2024 ਅਤੇ 2028 ਸਣੇ ਹੋਰ ਅਹਿਮ ਟੂਰਨਾਮੈਂਟਾਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 360 ਡਿਗਰੀ ਸਹਾਇਤ ਦੇਣ ਦੀਆਂ ਕੋਸ਼ਿਸ਼ਾਂ ਤਹਿਤ ਇਹ ਨਿਯੁਕਤੀਆਂ ਕੀਤੀਆਂ ਹਨ।” -ਪੀਟੀਆਈ