ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਸੁਪਰਸਟਾਰ ਸਲਮਾਨ ਖਾਨ ਦੀ ਕੁੱਲ ਜਾਇਦਾਦ ਲਗਪਗ 2,255 ਕਰੋੜ ਰੁਪਏ ਹੈ ਅਤੇ ਦੱਸਿਆ ਜਾਂਦਾ ਹੈ ਕਿ ਅਦਾਕਾਰ ਹਰ ਮਹੀਨੇ 16 ਕਰੋੜ ਰੁਪਏ ਤਨਖ਼ਾਹ ਲੈਂਦਾ ਹੈ ਪਰ ਫਿਰ ਵੀ ਉਹ 1 ਬੀਐੱਚਕੇ ਫਲੈਟ ਵਿੱਚ ਰਹਿੰਦਾ ਹੈ।
ਕਪਿਲ ਸ਼ਰਮਾ ਸ਼ੋਅ ਵਿੱਚ ਸਲਮਾਨ ਖਾਨ ਨੇ ਦੱਸਿਆ ਹੈ ਕਿ ਕਿਉਂ ਉਹ ਇਕ ਬੀਐੱਚਕੇ ਫਲੈਟ ਵਿੱਚ ਰਹਿੰਦਾ ਹੈ, ਜਦਕਿ ਉਸਦੀ ਜਾਇਦਾਦ ਕਰੋੜਾਂ ਵਿੱਚ ਹੈ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਸਲਮਾਨ ਖਾਨ ਕਪਿਲ ਸ਼ਰਮਾ ਨੂੰ ਜਵਾਬ ਦਿੰਦਿਆਂ ਕਹਿੰਦਾ ਹੈ ਕਿ, ”ਕਦੇ-ਕਦੇ ਉਨ੍ਹਾਂ ਚੀਜ਼ਾਂ ਉਪਰ ਹੀ ਖਰਚਾ ਹੁੰਦਾ ਹੈ, ਜਿਨ੍ਹਾਂ ‘ਤੇ ਤੁਸੀਂ ਕਰਦੇ ਹੋ, ਪਰ ਅੱਜ-ਕੱਲ੍ਹ ਬਹੁਤ ਘਟ ਗਿਆ ਹੈ।” ਇਹ ਸੁਣ ਕੇ ਸ਼ੋਅ ਵਿੱਚ ਮੌਜੂਦ ਹਰ ਕੋਈ ਹੱਸਣ ਲੱਗ ਪਿਆ। ਸਲਮਾਨ ਨੇ ਦੱਸਿਆ ਕਿ ਉਹ ਬੇਲੋੜੇ ਪੈਸੇ ਖਰਚ ਕਰਨਾ ਪਸੰਦ ਨਹੀਂ ਕਰਦਾ। ਸਲਮਾਨ ਖਾਨ ਨੂੰ ਉਸ ਦੇ ਪ੍ਰਸ਼ੰਸਕ ”ਸੱਲੂ ਭਾਈ” ਵੀ ਕਹਿੰਦੇ ਹਨ। ਅਦਾਕਾਰ ਨੇ ਸਮੇਂ-ਸਮੇਂ ‘ਤੇ ਨਾ ਸਿਰਫ ਆਪਣੇ ਦੋਸਤਾਂ ਦੀ ਮਦਦ ਕੀਤੀ ਹੈ, ਸਗੋਂ ਉਨ੍ਹਾਂ ਲੋਕਾਂ ਦੀ ਵੀ ਮਦਦ ਕੀਤੀ ਹੈ, ਜੋ ਸੱਚਮੁੱਚ ਲੋੜਵੰਦ ਸਨ। ਸਲਮਾਨ ਦੀ ਉਦਾਰਤਾ ਦੀਆਂ ਸੈਂਕੜੇ ਕਹਾਣੀਆਂ ਹਨ।