ਸ਼ਾਹ ਆਲਮ: ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜੇਤੂ ਲਕਸ਼ਿਆ ਸੇਨ ਦੀ ਅਗਵਾਈ ਵਾਲੀ ਭਾਰਤ ਦੀ ਪੁਰਸ਼ਾਂ ਦੀ ਟੀਮ ਕੋਰੀਆ ਤੋਂ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ 0-5 ਨਾਲ ਹਾਰ ਗਈ। ਇਹ ਮੁਕਾਬਲੇ ਵਿਚ ਗਰੁੱਪ ਏ ਦਾ ਪਹਿਲਾ ਮੈਚ ਸੀ। ਲਕਸ਼ਿਆ ਤੋਂ ਕਾਫ਼ੀ ਉਮੀਦਾਂ ਸਨ ਪਰ ਉਹ ਉਨ੍ਹਾਂ ‘ਤੇ ਖ਼ਰਾ ਨਹੀਂ ਉਤਰ ਸਕੇ। ਵਿਸ਼ਵ ਦਾ 13ਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਕੋਰਿਆਈ ਖਿਡਾਰੀ ਤੋਂ 11-21, 19-21 ਨਾਲ ਹਾਰ ਗਿਆ। ਉੜੀਸਾ ਓਪਨ ਦੇ ਫਾਈਨਲ ਵਿਚ ਪਹੁੰਚੇ ਰਵੀਕ੍ਰਿਸ਼ਨ ਪੀਐੱਸ ਤੇ ਸ਼ੰਕਰ ਪ੍ਰਸਾਦ ਉਦੈਕੁਮਾਰ ਵੀ ਕੋਰਿਆਈ ਟੀਮ ਤੋਂ 8-21, 10-21 ਨਾਲ ਹਾਰ ਗਏ। ਕਿਰਨ ਜੌਰਜ ਵੀ 18-21, 14-21 ਨਾਲ ਹਾਰ ਗਈ। ਇਸ ਤੋਂ ਇਲਾਵਾ ਮਨਜੀਤ ਸਿੰਘ ਖਵੈਰਾਕਪਮ ਤੇ ਡਿੰਗਕੂ ਸਿੰਘ ਕੌਂਥੌਜਮ ਡਬਲਜ਼ ਵਿਚ 7-21, 15-21 ਨਾਲ ਹਾਰ ਗਏ। ਮਿਥੁਨ ਮੰਜੂਨਾਥ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ 16-21, 27-25, 14-21 ਨਾਲ ਹਾਰ ਗਿਆ। ਪੁਰਸ਼ਾਂ ਦੀ ਟੀਮ ਦਾ ਮੁਕਾਬਲਾ ਹੁਣ ਵੀਰਵਾਰ ਨੂੰ ਹਾਂਗਕਾਂਗ ਨਾਲ ਹੋਵੇਗਾ। -ਪੀਟੀਆਈ