ਲਾਹੌਰ: ਆਸਟਰੇਲੀਆ ਖ਼ਿਲਾਫ਼ ਪਾਕਿਸਤਾਨ ਅੱਜ ਤੀਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਅੰਤਿਮ ਸੈਸ਼ਨ ਵਿਚ ਮੌਕਾ ਸੰਭਾਲਣ ‘ਚ ਨਾਕਾਮ ਰਿਹਾ ਤੇ 115 ਦੌੜਾਂ ਨਾਲ ਹਾਰ ਗਿਆ। ਇਸ ਤਰ੍ਹਾਂ ਆਸਟਰੇਲੀਆ ਨੇ ਇਹ ਸੀਰੀਜ਼ 1-0 ਨਾਲ ਜਿੱਤ ਲਈ। ਮੇਜ਼ਬਾਨ ਟੀਮ ਉੱਖੜੀ ਹੋਈ ਵਿਕਟ ‘ਤੇ ਦੂਜੀ ਪਾਰੀ ਵਿਚ 235 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ-ਪਾਕਿਸਤਾਨ ਵਿਚਾਲੇ 1998 ਤੋਂ ਬਾਅਦ ਖੇਡੀ ਜਾ ਰਹੀ ਹੈ ਇਹ ਪਹਿਲੀ ਟੈਸਟ ਸੀਰੀਜ਼ ਸੀ। ਪਾਕਿਸਤਾਨ ਨੇ ਅੱਜ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਤੋਂ 73 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਆਖ਼ਰੀ ਸੈਸ਼ਨ ਤੱਕ ਪਾਕਿ ਨੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਬਣਾ ਲਈਆਂ ਸਨ। ਪਾਕਿਸਤਾਨ ਆਸਟਰੇਲੀਆ ਦੇ ਮਾਹਿਰ ਆਫ਼-ਸਪਿੰਨਰ ਨਾਥਨ ਲਿਓਨ ਅੱਗੇ ਢਹਿ-ਢੇਰੀ ਹੋ ਗਿਆ। ਨਾਥਨ ਨੇ 37 ਓਵਰਾਂ ਵਿਚ 83 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। -ਪੀਟੀਆਈ