ਮੁੰਬਈ: ਇਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 10 ਟੀਮਾਂ ਨਾਲ ਅੱਜ ਤੋਂ ਆਪਣੇ ਰੰਗ ਦਿਖਾਉਣ ਲਈ ਤਿਆਰ ਹੈ ਅਤੇ ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਤੇ ਪਿਛਲੇ ਸਾਲ ਦੀ ਉੱਪ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਵੇਗਾ। 2011 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਸ ਟੀ-20 ਟਰਾਫੀ ਲਈ 10 ਟੀਮਾਂ ਆਪਸ ‘ਚ ਭਿੜਨਗੀਆਂ। ਇਸ ਵਾਰ ਲਖਨਊ ਸੁਪਰ ਜਾਇੰਟਸ ਤੇ ਗੁਜਰਾਤ ਟਾਈਟਨਜ਼ ਦੇ ਰੂਪ ‘ਚ ਦੋ ਨਵੀਆਂ ਟੀਮਾਂ ਟੂਰਨਾਮੈਂਟ ‘ਚ ਸ਼ਾਮਲ ਹੋਈਆਂ ਹਨ। ਦੋ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਮੈਚਾਂ ਦੀ ਗਿਣੀ 60 ਤੋਂ ਵੱਧ ਕੇ 74 ਹੋ ਗਈ ਹੈ ਤੇ ਇਹ ਟੂਰਨਾਮੈਂਟ ਦੋ ਮਹੀਨੇ ਤੋਂ ਵੀ ਵੱਧ ਸਮਾਂ ਚੱਲੇਗਾ। ਹਾਲਾਂਕਿ ਸਾਰੀਆਂ ਟੀਮਾਂ ਲੀਗ ਗੇੜ ‘ਚ 14 ਮੈਚ ਹੀ ਖੇਡਣਗੀਆਂ। -ਪੀਟੀਆਈ