ਭੁਪਾਲ, 13 ਅਪਰੈਲ
ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿੱਚ ਰਾਮ ਨੌਮੀ ਦੇ ਜਲੂਸ ਦੌਰਾਨ ਫਿਰਕੂ ਹਿੰਸਾ ਵਿੱਚ ਸ਼ਾਮਲ ਲੋਕਾਂ ਤੋਂ ਨੁਕਸਾਨ ਦੀ ਵਸੂਲੀ ਲਈ ਰਾਜ ਸਰਕਾਰ ਨੇ ਦੋ ਮੈਂਬਰੀ ਦਾਅਵਾ ਟ੍ਰਿਬਿਊਨਲ ਕਾਇਮ ਕੀਤਾ ਹੈ। ਟ੍ਰਿਬਿਊਨਲ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੇਵਾਮੁਕਤ ਜ਼ਿਲ੍ਹਾ ਜੱਜ ਡਾਕਟਰ ਸ਼ਿਵਕੁਮਾਰ ਮਿਸ਼ਰਾ ਅਤੇ ਸੇਵਾਮੁਕਤ ਰਾਜ ਸਰਕਾਰ ਦੇ ਸਕੱਤਰ ਪ੍ਰਭਾਤ ਪਰਾਸ਼ਰ ਦੀ ਅਗਵਾਈ ਵਾਲਾ ਟ੍ਰਿਬਿਊਨਲ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਕੰਮ ਪੂਰਾ ਕਰੇਗਾ। ਇਸ ਦੌਰਾਨ ਖਰਗੋਨ ‘ਚ ਹੋਈ ਫਿਰਕੂ ਹਿੰਸਾ ‘ਤੇ ਟਿੱਪਣੀ ਕਰਦੇ ਹੋਏ ਕਿਸੇ ਹੋਰ ਸੂਬੇ ਦੀ ਮਸਜਿਦ ਦੀ ਤਸਵੀਰ ਟਵੀਟ ਕਰਕੇ ਕਥਿਤ ਤੌਰ ‘ਤੇ ਧਾਰਮਿਕ ਦੁਸ਼ਮਣੀ ਵਧਾਉਣ ਦੇ ਦੋਸ਼ ‘ਚ ਭੋਪਾਲ ਸਮੇਤ ਸੂਬੇ ਦੇ ਪੰਜ ਸ਼ਹਿਰਾਂ ‘ਚ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।