ਪੱਤਰ ਪ੍ਰੇਰਕ
ਪਟਿਆਲਾ, 13 ਅਪਰੈਲ
ਸਰਕਾਰੀ ਆਈਟੀਆਈ ਪਟਿਆਲਾ ਵਿੱਚ ਡਾ. ਵੀਕੇ ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ ਦੀ ਅਗਵਾਈ ਹੇਠ ਪੰਜਾਬ ਇੰਡਸਟੀਰੀਅਲ ਟਰੇਨਿੰਗ ਸਪੋਰਟਸ ਐਸੋਸੀਏਸ਼ਨ ਵੱਲੋਂ ਦੋ ਰੋਜ਼ਾ ਜ਼ੋਨਲ ਖੇਡ ਮੇਲੇ ਦੀ ਸਮਾਪਤੀ ਕੀਤੀ ਗਈ। ਇਹ ਖੇਡਾਂ ਜ਼ਿਲ੍ਹਾ ਬਰਨਾਲਾ, ਮਾਲੇਰਕੋਟਲਾ, ਸੰਗਰੂਰ ਅਤੇ ਪਟਿਆਲਾ ਜ਼ੋਨ ਦੀਆਂ ਹੋਈਆਂ। ਨੋਡਲ ਅਫ਼ਸਰ ਡਾ. ਵੀ ਕੇ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਆਏ ਨਤੀਜਿਆਂ ਵਿੱਚ ਬੈਡਮਿੰਟਨ ਲੜਕਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਆਈ.ਟੀ.ਆਈ ਪਟਿਆਲਾ ਅਤੇ ਦੂਜਾ ਸਥਾਨ ਸਰਕਾਰੀ ਆਈਟੀਆਈ ਰਾਜਪੁਰਾ, ਬੈਡਮਿੰਟਨ ਲੜਕੀਆਂ ‘ਚੋਂ ਪਹਿਲਾਂ ਸਥਾਨ ਸਰਕਾਰੀ ਆਈਟੀਆਈ (ਇ:) ਰਾਜਪੁਰਾ, ਦੂਜਾ ਸਥਾਨ ਸਰਕਾਰੀ ਆਰਟ ਐਂਡ ਕਰਾਫ਼ਟ ਨਾਭਾ, ਵਾਲੀਬਾਲ ਲੜਕਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਆਈਟੀਆਈ ਰਾਜਪੁਰਾ ਅਤੇ ਦੂਜਾ ਸਥਾਨ ਸਰਕਾਰੀ ਆਈਟੀਆਈ ਪਟਿਆਲਾ, ਵਾਲੀਬਾਲ ਲੜਕੀਆਂ ਵਿੱਚ ਪਹਿਲਾ ਸਥਾਨ ਸਰਕਾਰੀ ਆਈਟੀਆਈ, ਇ: ਨਾਭਾ ਅਤੇ ਦੂਜਾ ਸਥਾਨ ਸਰਕਾਰੀ ਆਰਟ ਐਂਡ ਕਰਾਫ਼ਟ ਨਾਭਾ ਨੇ ਹਾਸਲ ਕੀਤਾ।
ਖੋ-ਖੋ ਲੜਕਿਆਂ ਵਿੱਚੋਂ ਸਰਕਾਰੀ ਆਈਟੀਆਈ ਪਟਿਆਲਾ ਅਤੇ ਦੂਜਾ ਸਥਾਨ ਸਰਕਾਰੀ ਆਈਟੀਆਈ (ਇ:) ਪਟਿਆਲਾ, ਬਾਸਕਿਟਬਾਲ ਲੜਕਿਆਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਆਈਟੀਆਈ ਪਟਿਆਲਾ ਅਤੇ ਲੜਕੀਆਂ ‘ਚੋਂ ਪਹਿਲਾ ਸਥਾਨ ਸਰਕਾਰੀ ਆਈਟੀਆਈ (ਇ:) ਰਾਜਪੁਰਾ, ਹਾਕੀ ਲੜਕੀਆਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਆਈਟੀਆਈ (ਇ:) ਰਾਜਪੁਰਾ, ਕਬੱਡੀ (ਪੰਜਾਬ ਸਟਾਈਲ) ਵਿੱਚ ਪਹਿਲਾ ਸਥਾਨ ਸਰਕਾਰੀ ਆਈਟੀਆਈ ਪਟਿਆਲਾ ਅਤੇ ਦੂਜਾ ਸਥਾਨ ਸਰਕਾਰੀ ਆਈਟੀਆਈ ਸੁਨਾਮ, ਕਬੱਡੀ (ਨੈਸ਼ਨਲ ਸਟਾਈਲ) ਵਿੱਚ ਪਹਿਲਾ ਸਥਾਨ ਸਰਕਾਰੀ ਆਈਟੀਆਈ ਸੁਨਾਮ ਅਤੇ ਦੂਜਾ ਸਥਾਨ ਸਰਕਾਰੀ ਆਈਟੀਆਈ ਪਟਿਆਲਾ ਨੇ ਪ੍ਰਾਪਤ ਕੀਤੇ। ਇਸ ਤੋਂ ਇਲਾਵਾ 200 ਮੀਟਰ, 1500 ਮੀਟਰ, ਲੰਬੀ ਛਾਲ, ਸ਼ਾਟ-ਪੁੱਟ ਅਤੇ ਜੈਵਲਿਨ ਥ੍ਰੋ ਵਿੱਚ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਆਈ.ਟੀ.ਆਈ ਤੋਂ ਆਏ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।