ਸੰਯੁਕਤ ਰਾਸ਼ਟਰ, 15 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟੇਰੇਜ਼ ਨਾਲ ‘ਵਿਆਪਕ ਚਰਚਾ’ ਕੀਤੀ। ਉਨ੍ਹਾਂ ਨੇ ਯੂਕਰੇਨ ਯੁੱਧ ਦੇ ਕੌਮਤਾਰੀ ਪ੍ਰਭਾਵ ਦੇ ਨਾਲ-ਨਾਲ ਅਫ਼ਗਾਨਿਸਤਾਨ ਅਤੇ ਮਿਆਂਮਾਰ ਦੀ ਸਥਿਤੀ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਜੈਸ਼ੰਕਰ ਵਾਸ਼ਿੰਗਟਨ ਦੇ ਦੌਰੇ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਨਿਊ ਯਾਰਕ ਪਹੁੰਚੇ। ਉਨ੍ਹਾਂ ਨੇ ਟਵੀਟ ਕੀਤਾ, ‘ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਨਾਲ ਵਿਆਪਕ ਚਰਚਾ ਕੀਤੀ।