ਲੰਡਨ, 29 ਅਪਰੈਲ
ਯੂਕੇ ਦੀਆਂ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਪਿਛਲੇ ਹਫ਼ਤੇ ਭਾਰਤ ਦੌਰੇ ਦੌਰਾਨ ਗੁਜਰਾਤ ਵਿੱਚ ਬ੍ਰਿਟਿਸ਼ ਮਾਲਕੀ ਵਾਲੀ ਬੁਲਡੋਜ਼ਰ ਫੈਕਟਰੀ ਦਾ ਦੌਰਾ ਕਰਨ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਹੈ। ਭਾਰਤੀ ਮੂਲ ਦੀ ਨਾਡੀਆ ਵਿੱਟੋਮ ਸਮੇਤ ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਹਾਲ ਹੀ ਵਿੱਚ ਜਹਾਂਗੀਰਪੁਰੀ ਵਿਚ ਹੋਈਆਂ ਫਿਰਕੂ ਝੜਪਾਂ ਦੇ ਮੱਦੇਨਜ਼ਰ ਉੱਤਰ-ਪੱਛਮੀ ਦਿੱਲੀ ਵਿੱਚ ਵਿਵਾਦਪੂਰਨ ਜਾਇਦਾਦਾਂ ਨੂੰ ਢਾਹੁਣ ਵਿੱਚ ਕੰਪਨੀ ਦੇ ਕੁਝ ਉਪਕਰਣਾਂ ਦੀ ਵਰਤੋਂ ਦੇ ਬਾਵਜੂਦ ਹਾਲੋਲ ਵਿੱਚ ਜੇਸੀਬੀ ਫੈਕਟਰੀ ਵਿੱਚ ਜੌਹਨਸਨ ਦੇ ਦੌਰੇ ਉੱਤੇ ਸਵਾਲ ਉਠਾਏ ਹਨ। ਬਰਤਾਨਵੀ ਪ੍ਰਧਾਨ ਮੰਤਰੀ ਦੇ ਫੈਕਟਰੀ ਦੌਰੇ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਸੀ। -ਪੀਟੀਆਈ