ਬੰਗਲੂੁਰੂ: ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਇੱਥੇ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼’ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰਿਕਾਰਡ ਕੀਤੇ ਸੰਦੇਸ਼ ਵਿਚ ਕਿਹਾ ਕਿ ਖੇਡ ਸ਼ਕਤੀ ਦੇਸ਼ ਦੀ ਤਾਕਤ ਵਿਚ ਯੋਗਦਾਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਪਛਾਣ ਭਾਰਤ ਦੀ ਪਛਾਣ ਬਣ ਰਹੀ ਹੈ। ਪਿਛਲੇ ਸਾਲ ਹੋਣ ਵਾਲੀਆਂ ਇਹ ਖੇਡਾਂ ਕੋਵਿਡ ਮਹਾਮਾਰੀ ਕਾਰਨ ਨਹੀਂ ਹੋ ਸਕੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਚਿਹਰਿਆਂ ਉਤੇ ਖ਼ੁਸ਼ੀ ਦਾ ਕਾਰਨ ਸਿਰਫ਼ ਤਗਮਾ ਜਿੱਤਣਾ ਨਹੀਂ ਹੈ ਬਲਕਿ ਦੇਸ਼ ਲਈ ਖੇਡਣਾ ਵੀ ਇਕ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾ ਲਈ ਵਿਦਿਆਰਥੀਆਂ ਨੂੰ ਸਮਰਪਣ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਇਸ ਮੌਕੇ ਨਾਇਡੂ ਨੇ ਕਿਹਾ ਕਿ ਸਵਦੇਸ਼ੀ ਖੇਡਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ