ਨਵੀਂ ਦਿੱਲੀ, 2 ਅਪਰੈਲ
ਤਰੁਣ ਢਿੱਲੋਂ ਅਤੇ ਸੁਕਾਂਤ ਕਦਮ ਨੇ ਸਾਓ ਪਾਓਲੋ ਵਿੱਚ ਬਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਵਿੱਚ ‘ਐੱਮਐੱਲ-4’ ਵਰਗ ਵਿੱਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ। ਜਦਕਿ ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਟੂਰਨਾਮੈਂਟ ਵਿੱਚ ‘ਐੱਸਐੱਲ 3’ ਵਰਗ ਮੁਕਾਬਲੇ ‘ਚ ਕਾਂਸੀ ਦੇ ਦੋ ਤਗ਼ਮੇ ਜਿੱਤੇ ਹਨ। ਟੂਰਨਾਮੈਂਟ ‘ਚ ਭਾਰਤੀ ਪੈਰਾ ਬੈਡਮਿੰਟਨ ਦਲ ਨੇ ਕੁੱਲ 28 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ 8 ਸੋਨ, 7 ਚਾਂਦੀ ਅਤੇ 13 ਕਾਂਸੀ ਤਗ਼ਮੇ ਸ਼ਾਮਲ ਹਨ। -ਪੀਟੀਆਈ