ਮੁੰਬਈ, 10 ਮਈ
ਆਈਪੀਐਲ ਦੇ ਮੈਚ ਵਿਚ ਅੱਜ ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾ ਦਿੱਤਾ ਹੈ ਜਿਸ ਕਾਰਨ ਗੁਜਰਾਤ ਪਲੇਅ ਆਫ ਵਿਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 20 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 144 ਦੌੜਾਂ ਬਣਾਈਆਂ। ਸ਼ਭੁਮਨ ਗਿੱਲ ਨੇ ਸਭ ਤੋਂ ਜ਼ਿਆਦਾ 63 ਦੌੜਾਂ ਦੀ ਪਾਰੀ ਖੇਡੀ, ਇਸ ਦੇ ਜਵਾਬ ਵਿਚ ਲਖਨਊ ਦੀ ਟੀਮ 13.5 ਓਵਰਾਂ ਵਿਚ 82 ਦੌੜਾਂ ‘ਤੇ ਹੀ ਸਿਮਟ ਗਈ। ਲੈਗ ਸਪਿੰਨਰ ਰਾਸ਼ਿਦ ਖਾਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ।