ਨਵੀਂ ਦਿੱਲੀ, 23 ਮਈ
ਖੁਫੀਆ ਏਜੰਸੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਸਾਜ਼ਿਸ਼ ਰਚੀ ਹੈ। ਪਾਕਿਸਤਾਨ ਦੀ ਆਈਐੱਸਆਈ ਨੇ ਸਲੀਪਰ ਸੈੱਲਾਂ ਨਾਲ ਰੇਲਵੇ ਟਰੈਕਾਂ ਨੂੰ ਉਡਾਉਣ ਦੀ ਯੋਜਨਾ ਬਣਾਈ ਹੈ ਤਾਂ ਕਿ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਸਕੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਈਐਸਆਈ ਉਨ੍ਹਾਂ ਪਟੜੀਆਂ ‘ਤੇ ਸਾਜਿਸ਼ ਰਚ ਰਹੀ ਹੈ ਜਿਨ੍ਹਾਂ ‘ਤੇ ਜ਼ਿਆਦਾ ਮਾਲ ਗੱਡੀਆਂ ਲੰਘਦੀਆਂ ਹਨ।