12.4 C
Alba Iulia
Thursday, April 25, 2024

ਰਬੈਕਾ ਨਾਲ ਨਜ਼ਰ ਆਏ ਰਣਵੀਰ ਤੇ ਦੀਪਿਕਾ

Must Read


ਮੁੰਬਈ: ਕਾਨ ਫ਼ਿਲਮ ਮੇਲੇ ਦੌਰਾਨ ਅਦਾਕਾਰ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਦੀਆਂ ਹੌਲੀਵੁੱਡ ਅਦਾਕਾਰਾ ਰੇਬੈਕਾ ਹਾਲ ਨਾਲ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਇੱਕ ਤਸਵੀਰ ‘ਚ ਤਿੰਨੇ ਜਣੇ ਕੈਮਰੇ ਵੱਲ ਦੇਖ ਰਹੇ ਹਨ ਜਦਕਿ ਇੱਕ ਹੋਰ ਤਸਵੀਰ ਵਿੱਚ ਤਿੰਨੇ ਜਣੇ ਹੱਸਦੇ ਨਜ਼ਰ ਆ ਰਹੇ ਹਨ। ਰਣਵੀਰ ਨੇ ਜ਼ੈਬਰਾ ਪ੍ਰਿੰਟ ਵਾਲੀ ਸਫੇਦ ਰੰਗ ਦੀ ਸ਼ਰਟ ਅਤੇ ਦੀਪਿਕਾ ਨੇ ਸਫੇਦ ਰੰਗ ਦੀ ਪ੍ਰਿੰਟ ਵਾਲੀ ਸ਼ਰਟ ਨਾਲ ਗੁਲਾਬੀ ਰੰਗ ਦੀ ਸਕਰਟ ਪਾਈ ਹੋਈ ਹੈ, ਜਦਕਿ ਰੇਬੈਕਾ ਨੇ ਫੁੱਲਾਂ ਦੇ ਛਾਪੇ ਵਾਲੀ ਪੁਸ਼ਾਕ ਪਹਿਨੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਕਾਨ ਫਿਲਮ ਮੇਲੇ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਨ ਜੱਜਾਂ ਦੇ ਅੱਠ ਮੈਂਬਰੀ ਪੈਨਲ ਦਾ ਹਿੱਸਾ ਹੈ। ਫੈਸਟੀਵਲ ਦੇ ਜੇਤੂਆਂ ਦਾ ਐਲਾਨ ਪੈਨਲ ਵੱਲੋਂ 28 ਮਈ ਨੂੰ ਕੀਤਾ ਜਾਵੇਗਾ। ਇਸੇ ਦੌਰਾਨ ਕਾਨ ਫਿਲਮ ਮੇਲੇ ਵਿੱਚ ਸ਼ਾਮਲ ਹੋਣ ਗਏ ਭਾਰਤੀ ਸਿਤਾਰਿਆਂ ਨੇ ਵੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -