ਨਵੀਂ ਦਿੱਲੀ: ਪ੍ਰਾਚੀ ਯਾਦਵ ਨੇ ਪੋਲੈਂਡ ਦੇ ਪੋਜ਼ਨਾਨ ਵਿੱਚ ਚੱਲ ਰਹੇ ਪੈਰਾ ਕੈਨੋ (ਕਿਸ਼ਤੀ ਚਾਲਨ) ਵਿਸ਼ਵ ਕੱਪ ਦੇ ਮਹਿਲਾ ਵੀਐੱਲ2 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਾਚੀ ਨੇ 1:04.71 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉਹ ਕੈਨੇਡਾ ਦੀ ਬ੍ਰੀਆਨਾ ਹੇਨੇਸੀ (1:01:58) ਅਤੇ ਆਸਟਰੇਲੀਆ ਦੀ ਸੁਜ਼ਾਨ ਸੇਪੇਲ (1:01.54) ਤੋਂ ਪਿੱਛੇ ਰਹੀ। ਇਸੇ ਤਰ੍ਹਾਂ ਮਨੀਸ਼ ਕੌਰਵ (ਕੇਐੱਲ ਪੁਰਸ਼ 200 ਮੀਟਰ) ਅਤੇ ਮਨਜੀਤ ਸਿੰਘ (ਵੀਐੱਲ2 ਪੁਰਸ਼ 200 ਮੀਟਰ) ਨੇ ਵੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਜਿਹਾ ਵੀ ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ। -ਪੀਟੀਆਈ