12.4 C
Alba Iulia
Thursday, May 9, 2024

ਜੰਗ ’ਚ ਯੂਕਰੇਨ ਦੀ ਸਹਾਇਤਾ ਲਈ ਅਮਰੀਕਾ ਭੇਜੇਗਾ ਰਾਕੇਟ ਪ੍ਰਣਾਲੀ

Must Read


ਵਾਸ਼ਿੰਗਟਨ, 1 ਜੂਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਯੂਕਰੇਨ ਨੂੰ ਉੱਚ ਤਕਨੀਕ ਵਾਲੀਆਂ ਦਰਮਿਆਨੀ ਦੂਰੀ ਦੀਆਂ ਰਾਕੇਟ ਪ੍ਰਣਾਲੀਆਂ ਭੇਜਣ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਰੂਸ ਦੀ ਵਧਦੀ ਪੇਸ਼ਕਦਮੀ ਨੂੰ ਰੋਕਣ ਲਈ ਜੂਝ ਰਹੇ ਯੂਕਰੇਨੀ ਆਗੂ ਅਮਰੀਕਾ ਤੋਂ ਲਗਾਤਾਰ ਇਸ ਦੀ ਮੰਗ ਕਰ ਰਹੇ ਹਨ।

ਅਮਰੀਕੀ ਪ੍ਰਸ਼ਾਸਨ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਯੂਕਰੇਨ ਦੀ ਸੁਰੱਖਿਆ ਸਹਾਇਤਾ ਲਈ ਜਾਰੀ ਕੀਤੀ ਗਈ 70 ਕਰੋੜ ਡਾਲਰ ਦੀ ਨਵੀਂ ਕਿਸ਼ਤ ਤਹਿਤ ਇਹ ਰਾਕੇਟ ਪ੍ਰਣਾਲੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਹੈਲੀਕਾਪਟਰ, ਜੈਵਲਿਨ ਐਂਟੀ-ਟੈਂਕ ਹਥਿਆਰ ਪ੍ਰਣਾਲੀ, ਟੈਕਟੀਕਲ ਵਾਹਨ, ਕਲਪੁਰਜ਼ੇ ਆਦਿ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਬੁੱਧਵਾਰ ਨੂੰ ਇਸ ਸਬੰਧੀ ਅਧਿਕਾਰਤ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਯੂਕਰੇਨ ਵਿੱਚ ਲੰਮੀ ਦੂਰੀ ਦੀ ਰਾਕੇਟ ਪ੍ਰਣਾਲੀ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਬਾਇਡਨ ਨੇ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ”ਅਸੀਂ ਰੂਸ ਨੂੰ ਨਿਸ਼ਾਨਾ ਬਣਾਉਣ ਵਾਲੀ ਰਾਕੇਟ ਪ੍ਰਣਾਲੀ ਯੂਕਰੇਨ ਨਹੀਂ ਭੇਜ ਰਹੇ ਹਾਂ।” ਬਾਇਡਨ ਦੇ ਬਿਆਨ ਦੇ ਪ੍ਰਤੀਕਰਮ ਵਿੱਚ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ ਮੁਖੀ ਦਮਿੱਤਰੀ ਮੈਦਵੇਦੇਵ ਨੇ ਕਿਹਾ ਸੀ ਕਿ ਇਹ ਇਕ ‘ਸਹੀ’ ਫੈਸਲਾ ਹੈ। -ਪੀਟੀਆਈ

ਰੂਸੀ ਫੌਜਾਂ ਸਨਅਤੀ ਸ਼ਹਿਰ ਸਿਵਿਰੋਡੋਨੇਸਤਕ ਨੇੜੇ ਢੁੱਕੀਆਂ

ਕੀਵ: ਰੂਸੀ ਫੌਜਾਂ ਪੂਰਬੀ ਯੂਕਰੇਨ ਦੇ ਸਨਅਤੀ ਸ਼ਹਿਰ ਸਿਵਿਰੋਡੋਨੇਤਸਕ ਹੋਰ ਨੇੜੇ ਢੁੱਕ ਗਈਆਂ ਹਨ ਹਾਲਾਂਕਿ ਯੂਕਰੇਨੀ ਲੋਕਾਂ ਦਾ ਸੁਰੱਖਿਅਤ ਟਿਕਾਣਿਆਂ ਵੱਲ ਨੂੰ ਭੱਜਣ ਦਾ ਸਿਲਸਿਲਾ ਜਾਰੀ ਹੈ। ਇਸ ਸਨਅਤੀ ਸ਼ਹਿਰ ਵਿੱਚ ਵੱਡੀ ਗਿਣਤੀ ਰਸਾਇਣ ਫੈਕਟਰੀਆਂ ਹਨ ਤੇ ਰੂਸੀ ਫੌਜਾਂ ਵੱਲੋਂ ਇਨ੍ਹਾਂ ਨੂੰ ਲਗਾਤਾਰ ਨਿਸ਼ਾਨਿਆ ਬਣਾਇਆ ਜਾ ਰਿਹਾ ਹੈ। ਸ਼ਹਿਰ ਦੇ ਮੇਅਰ ਨੇ ਸਥਾਨਕ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। -ਰਾਇਟਰਜ਼

ਕੀਵ ਨੂੰ ਮਿਜ਼ਾਈਲਾਂ, ਰਡਾਰ ਪ੍ਰਣਾਲੀ ਤੇ ਹੋਰ ਹਥਿਆਰ ਭੇਜੇਗਾ ਜਰਮਨੀ

ਬਰਲਿਨ: ਰੂਸ ਦੇ ਟਾਕਰੇ ਲਈ ਕੀਵ ਦੀ ਲੋੜੀਂਦੀ ਮਦਦ ਨਾ ਕਰਨ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਯੂਕਰੇਨ ਨੂੰ ਆਧੁਨਿਕ ਐਂਟੀ-ਏਅਰਕ੍ਰਾਫ਼ਟ ਮਿਜ਼ਾਈਲਾਂ ਤੇ ਰਡਾਰ ਪ੍ਰਣਾਲੀਆਂ ਮੁਹੱਈਆ ਕਰਵਾਉਣ ਦੇ ਨਾਲ ਹਥਿਆਰਾਂ ਦੀ ਸਪਲਾਈ ਵਧਾਏਗਾ। ਸ਼ੁਲਜ਼ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਸਰਕਾਰ ਨੇ ਯੂਕਰੇਨ ਨੂੰ ਆਈਆਰਆਈਐੱਸ-ਟੀ ਮਿਜ਼ਾਈਲਾਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨੂੰ ਜਰਮਨੀ ਤੇ ਹੋਰਨਾਂ ਨਾਟੋ ਮੁਲਕਾਂ ਨੇ ਮਿਲ ਕੇ ਵਿਕਸਤ ਕੀਤਾ ਹੈ। -ੲੇਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -