ਕਰਾਚੀ (ਪਾਕਿਸਤਾਨ), 10 ਜੂਨ
ਪਾਕਿਸਤਾਨ ਦੇ ਵਿਵਾਦਗ੍ਰਸਤ ਸਿਆਸਤਦਾਨ ਅਤੇ ਟੈਲੀਵਿਜ਼ਨ ਸ਼ਖਸੀਅਤ ਆਮਿਰ ਲਿਆਕ਼ਤ ਹੁਸੈਨ ਦਾ ਕਰਾਚੀ ਵਿੱਚ ਦੇਹਾਂਤ ਹੋ ਗਿਆ। ਪੁਲੀਸ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇਤਾ ਹੁਸੈਨ ਦੀ ਮੌਤ ਕਿਵੇਂ ਹੋਈ, ਇਸ ਬਾਰੇ ਜਾਣਕਾਰੀ ਨਹੀਂ ਹੈ। ਹੁਸੈਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਅਚਾਨਕ ਮੌਤ ਦਾ ਕਾਰਨ ਨਹੀਂ ਦੱਸਿਆ ਹੈ ਅਤੇ ਲਾਸ਼ ਦੇ ਪੋਸਟਮਾਰਟਮ ਦੀ ਇਜਾਜ਼ਤ ਵੀ ਨਹੀਂ ਦਿੱਤੀ। ਨੈਸ਼ਨਲ ਅਸੈਂਬਲੀ ਦੇ ਮੈਂਬਰ ਹੁਸੈਨ (50) ਹਾਲ ਹੀ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ, ਜਦੋਂ ਉਸ ਦੀ ਤੀਜੀ ਪਤਨੀ ਅਤੇ ਟਿੱਕ-ਟਾਕਰ ਦਾਨੀਆ ਮਲਿਕ ਨੇ ਉਸ ਉੱਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ, ਦੁਰਵਿਵਹਾਰ ਅਤੇ ਤਸੀਹੇ ਦੇਣ ਦੇ ਦੋਸ਼ ਲਾਉਂਦੇ ਹੋਏ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ।