12.4 C
Alba Iulia
Friday, May 3, 2024

ਖੇਲੋ ਇੰਡੀਆ: 52 ਸੋਨ ਤਗਮਿਆਂ ਨਾਲ ਹਰਿਆਣਾ ਚੈਂਪੀਅਨ

Must Read


ਪੀ.ਪੀ. ਵਰਮਾ

ਪੰਚਕੂਲਾ, 13 ਜੂਨ

ਮੁੱਕੇਬਾਜ਼ੀ ਵਿੱਚ ਜਿੱਤੇ 10 ਸੋਨ ਤਗਮਿਆਂ ਦੀ ਬਦੌਲਤ ਹਰਿਆਣਾ ਅੱਜ ਇੱਥੇ ‘ਖੇਲੋ ਇੰਡੀਆ ਯੂਥ ਗੇਮਜ਼’ ਦਾ ਚੈਂਪੀਅਨ ਬਣ ਗਿਆ। ਹਰਿਆਣਾ 52 ਸੋਨ ਤਗਮਿਆਂ, 39 ਚਾਂਦੀ ਅਤੇ 46 ਤਾਂਬੇ ਦੇ ਤਗਮਿਆਂ ਨਾਲ ਅੱਵਲ ਰਿਹਾ। ਇਸੇ ਤਰ੍ਹਾਂ ਮਹਾਰਾਸ਼ਟਰ 45 ਸੋਨ, 40 ਚਾਂਦੀ ਅਤੇ 40 ਤਾਂਬੇ ਦੇ ਤਗਮਿਆਂ ਨਾਲ ਦੂਜੇ ਅਤੇ ਕਰਨਾਟਕਾ 22 ਸੋਨ ਤਗਮਿਆਂ ਨਾਲ ਤੀਜੇ ਸਥਾਨ ‘ਤੇ ਰਿਹਾ। ਮਹਾਰਾਸ਼ਟਰ ਨੇ ਦਿਨ ਦੀ ਸ਼ੁਰੂਆਤ ਮਾਲਖੰਬ ਵਿੱਚ ਸੋਨ ਤਗਮਾ ਜਿੱਤ ਕੇ ਕੀਤੀ। ਇਸੇ ਤਰ੍ਹਾਂ ਖੋ-ਖੋ ਵਿੱਚ ਵੀ ਮਹਾਰਾਸ਼ਟਰ ਦੇ ਲੜਕੇ ਅਤੇ ਲੜਕੀਆਂ ਨੇ ਸੋਨ ਤਗਮੇ ਜਿੱਤੇ। ਮੁੱਕੇਬਾਜ਼ੀ ਵਿੱਚ ਹਰਿਆਣਾ ਦੀਆਂ ਲੜਕੀਆਂ ਨੇ ਛੇ ਅਤੇ ਲੜਕਿਆਂ ਨੇ ਚਾਰ ਸੋਨ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਬਾਸਕਟਬਾਲ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਤਾਮਿਲਨਾਡੂ ਨੂੰ 68-57 ਨਾਲ ਹਰਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਾਂ ਦੇ ਸਮਾਪਤੀ ਸਮਾਗਮ ਵਿੱਚ ਵਿਸ਼ੇਸ਼ ਸੰਦੇਸ਼ ਭੇਜਿਆ।

ਤੈਰਾਕੀ ਵਿੱਚ ਕਰਨਾਟਕ ਦੀ ਝੰਡੀ

ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਕੈਂਟ ਦੇ ਵਾਰ ਹੀਰੋਜ਼ ਸਟੇਡੀਅਮ ਦੇ ਆਲ ਵੈਦਰ ਸਵਿਮਿੰਗ ਪੂਲ ਵਿਚ ਹੋਏ ਤੈਰਾਕੀ ਮੁਕਾਬਲਿਆਂ ਵਿੱਚ ਕਰਨਾਟਕ ਦੇ ਮਹਿਲਾਵਾਂ ਅਤੇ ਪੁਰਸ਼ਾਂ ਨੇ ਮੈਡਲਾਂ ਦੀ ਝੜੀ ਲਾ ਦਿੱਤੀ। ਕਰਨਾਟਕ ਦੇ ਲੜਕਿਆਂ ਨੇ 159 ਅਤੇ ਲੜਕੀਆਂ ਨੇ 186 ਪੁਆਇੰਟ ਹਾਸਲ ਕੀਤੇ। ਆਖਰੀ ਦਿਨ 200 ਮੀਟਰ ‘ਬਟਰਫਲਾਈ’ ਪੁਰਸ਼ ਵਰਗ ਵਿੱਚ ਕਰਨਾਟਕ ਦੇ ਉਤਕਰਸ਼ ਪਾਟਿਲ ਅਤੇ ਮਹਿਲਾ ਵਰਗ ਵਿੱਚ ਹਸ਼ਕਾ ਰਾਮਚੰਦਰਾ ਨੇ ਕਾਂਸੇ ਦੇ ਤਗਮੇ ਜਿੱਤੇ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -