ਇਸਲਾਮਾਬਾਦ: ਚੀਨੀ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਇਸਲਾਮਾਬਾਦ ਵਿੱਚ ਕੀਤੇ ਜਾਣ ਵਾਲੇ ਅੰਦੋਲਨ ਤੋਂ ਪਹਿਲਾਂ ਪੁਲੀਸ ਨੂੰ ਸੂਚਿਤ ਕਰਨਾ ਪਵੇਗਾ। ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ‘ਤੇ ਵਧ ਰਹੇ ਹਮਲਿਆਂ ਦੇ ਮੱਦੇਨਜ਼ਰ ਇਹ ਅੰਦੋਲਨ ਕੀਤਾ ਜਾ ਰਿਹਾ ਹੈ। ਡਾਅਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਫ਼ੈਸਲਾ ਵਿਦੇਸ਼ੀਆਂ, ਖਾਸ ਤੌਰ ‘ਤੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਇਸਲਾਮਾਬਾਦ ਪੁਲੀਸ ਵੱਲੋਂ ਹਾਲ ਹੀ ਵਿੱਚ ਸਥਾਪਤ ਕੀਤੇ ਗਏ ਜ਼ਿਲ੍ਹਾ ਵਿਦੇਸ਼ੀ ਸੁਰੱਖਿਆ ਸੈੱਲ ਦੀ ਕਾਰਗੁਜ਼ਾਰੀ ਦੀ ਸਮੀਖਿਆ ਮੀਟਿੰਗ ਦੌਰਾਨ ਲਿਆ ਗਿਆ। ਇਸਲਾਮਾਬਾਦ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁ-ਮਿਲੀਅਨ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਪ੍ਰਾਜੈਕਟ ਨਾਲ ਜੁੜੇ ਚੀਨੀ ਨਾਗਰਿਕਾਂ ਨੂੰ ਪੁਲੀਸ ਥਾਣਿਆਂ ਦੇ ਐੱਸਐੱਚਓ, ਸੁਰੱਖਿਆ ਡਵੀਜ਼ਨ ਜਾਂ ਗਸ਼ਤ ਯੂਨਿਟ ਸੁਰੱਖਿਆ ਮੁਹੱਈਆ ਕਰਵਾਉਣਗੇ। ਜ਼ਿਕਰਯੋਗ ਹੈ ਕਿ 26 ਅਪਰੈਲ ਨੂੰ ਕਰਾਚੀ ਯੂਨੀਵਰਸਿਟੀ ‘ਚ ਆਤਮਘਾਤੀ ਹਮਲੇ ਦੌਰਾਨ ਤਿੰਨ ਚੀਨੀ ਅਧਿਆਪਕਾਂ ਦੀ ਮੌਤ ਹੋ ਗਈ ਸੀ। -ਪੀਟੀਆਈ