12.4 C
Alba Iulia
Wednesday, May 8, 2024

ਏਸ਼ਿਆਈ ਟਰੈਕ ਸਾਈਕਲਿੰਗ: ਦੂਜੇ ਦਿਨ ਭਾਰਤ ਨੇ 8 ਤਗ਼ਮੇ ਜਿੱਤੇ

Must Read


ਨਵੀਂ ਦਿੱਲੀ: ਮੇਜ਼ਬਾਨ ਭਾਰਤ ਨੇ ਅੱਜ ਇੱਥੇ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਕ ਸੋਨੇ, ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ ਅੱਠ ਮੈਡਲ ਜਿੱਤੇ। ਭਾਰਤ ਨੇ 41ਵੀਂ ਸੀਨੀਅਰ, 28ਵੀਂ ਜੂਨੀਅਰ ਏਸ਼ਿਆਈ ਟਰੈਕ ਅਤੇ 10ਵੀਂ ਪੈਰਾ-ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਹੁਣ ਤੱਕ 18 ਮੈਡਲ ਜਿੱਤੇ ਹਨ। ਮੁਕਾਬਲੇ ਦੇ ਦੂਜੇ ਦਿਨ 12 ਵਰਗਾਂ ਵਿੱਚ ਆਖ਼ਰੀ ਦੌਰ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਚਾਰ ਮੁਕਾਬਲੇ ਪੈਰਾ-ਸਾਈਕਲਿੰਗ ਦੇ ਸਨ। ਭਾਰਤ ਨੇ ਪੈਰਾ-ਸਾਈਕਲਿੰਗ ਵਿੱਚ ਇੱਕ ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੇ ਦਾ ਤਗ਼ਮਾ ਜਿੱਤਿਆ ਜਦਕਿ ਸੀਨੀਅਰ ਤੇ ਜੂਨੀਅਰ ਖਿਡਾਰੀਆਂ ਨੇ ਕ੍ਰਮਵਾਰ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ। ਟਰੈਕ ਸਾਈਕਲਿਸਟ ਮਯੂਰ ਲੁਟੇ ਨੇ 500 ਮੀਟਰ ਟਾਈਮ ਟਰਾਇਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -