ਚਾਂਗਵਨ: ਭਾਰਤ 15 ਤਗਮਿਆਂ (ਪੰਜ ਸੋਨ, ਛੇ ਚਾਂਦੀ ਅਤੇ ਚਾਰ ਕਾਂਸੇ) ਨਾਲ ਆਈਐੱਸਐੱਸਐੱਫ ਸ਼ੂਟਿੰਗ ਵਿਸ਼ਵ ਕੱਪ ਵਿੱਚ ਅੱਜ ਸਿਖਰ ‘ਤੇ ਰਿਹਾ। ਟੂਰਨਾਮੈਂਟ ਦੇ ਆਖਰੀ ਦਿਨ ਅਨੀਸ਼ ਭਾਨਵਾਲਾ, ਵਿਜੈਵੀਰ ਸਿੱਧੂ ਅਤੇ ਸਮੀਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਚੈੱਕ ਗਣਰਾਜ ਦੇ ਮਾਰਟਿਨ ਪੋਡਰਸਕੀ, ਥਾਮਸ ਤੇਹਨ ਅਤੇ ਮਾਤੇਜ ਰਾਮਪੁਲਾ ਨਾਲ ਫਾਈਨਲ ਮੁਕਾਬਲੇ ਵਿੱਚ ਭਾਰਤੀ ਤਿਕੜੀ ਇੱਕ ਸਮੇਂ 10-2 ਨਾਲ ਅੱਗੇ ਸੀ ਪਰ ਅੰਤ ਵਿੱਚ ਉਨ੍ਹਾਂ ਨੂੰ 15-17 ਨਾਲ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਸਕੀਟ ਮਿਕਸਡ ਟੀਮ ਮੁਕਾਬਲੇ ‘ਚ ਭਾਰਤ ਦੇ ਮੈਰਾਜ ਅਹਿਮਦ ਖਾਨ ਅਤੇ ਮੁਫੱਦਲ ਦੀਸਾਵਾਲਾ ਦੀ ਜੋੜੀ ਨੌਵੇਂ ਸਥਾਨ ‘ਤੇ ਰਹੀ। -ਪੀਟੀਆਈ