12.4 C
Alba Iulia
Friday, May 10, 2024

ਜੋਸ਼ਨਾ ਚਿਨੱਪਾ ਸਕੁਐਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ

Must Read


ਬਰਮਿੰਘਮ, 31 ਜੁਲਾਈ

ਭਾਰਤ ਦੀ ਤਜਰਬੇਕਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨਿਊਜ਼ੀਲੈਂਡ ਦੀ ਕੈਟਲੀਨ ਵਾਟਸ ਨੂੰ 3-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। 18 ਵਾਰ ਦੀ ਰਾਸ਼ਟਰੀ ਚੈਂਪੀਅਨ ਜੋਸ਼ਨਾ ਨੇ 11-8, 9-11 , 11-4 ਤੇ 11-6 ਨਾਲ ਜਿੱਤ ਦਰਜ ਕੀਤੀ।

ਹੁਣ ਉਨ੍ਹਾਂ ਦਾ ਮੁਕਾਬਲਾ ਕੈਨੇਡਾ ਦੀ ਹੋਲੀ ਨਾਟਨ ਨਾਲ ਹੋਵੇਗਾ। ਨਾਟਨ ਨੇ ਮਲੇਸ਼ੀਆ ਦੀ ਐਫਾ ਐਜਮੈਨ ਨੂੰ 3-0 ਨਾਲ ਹਰਾਇਆ। ਪਹਿਲਾ ਰਾਸ਼ਟਰਮੰਡਲ ਸੋਨ ਤਗਮਾ ਜਿੱਤਣ ਦੀ ਕੋਸ਼ਿਸ਼ ਵਿਚ ਜੁਟੀ ਜੋਸ਼ਨਾ ਪਹਿਲੇ ਸੈੱਟ ਵਿਚ 3-5 ਨਾਲ ਪਿੱਛੇ ਸੀ ਪਰ 8-8 ਨਾਲ ਬਰਾਬਰੀ ਕਰਨ ਤੋਂ ਬਾਅਦ 11-8 ਨਾਲ ਜਿੱਤ ਦਰਜ ਕੀਤੀ। ਵਾਟਸ ਨੇ ਦੂਜਾ ਸੈੱਟ ਜਿੱਤ ਕੇ ਵਾਪਸੀ ਕੀਤੀ ਪਰ ਤੀਸਰੇ ਤੇ ਚੌਥੇ ਸੈੱਟ ਵਿਚ ਜੋਸ਼ਨਾ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -