ਪਰਸ਼ੋਤਮ ਬੱਲੀ
ਬਰਨਾਲਾ, 18 ਅਗਸਤ
ਜ਼ਿਲ੍ਹ ਓਪਨ ਅਥਲੈਟਿਕ ਮੀਟ ਅੰਡਰ-18 ਇਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਜ਼ਿਲ੍ਹ ਅਥਲੈਟਿਕ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਜਰਨਲ ਸਕੱਤਰ ਡਾ. ਸੁਖਰਾਜ ਸਿੰਘ, ਚਰਨਜੀਤ ਸ਼ਰਮਾ, ਗੁਰਮੀਤ ਸਿੰਘ ਕੁੱਬੇ, ਸੁਤੰਤਰ ਸਿੰਘ ਸੇਖਾ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਦਾ ਉਦਘਾਟਨ ਡਾ. ਰਕੇਸ਼ ਜਿੰਦਲ ਨੇ ਕੀਤਾ। 100 ਮੀਟਰ ਵਿੱਚ ਹਰਪ੍ਰੀਤ ਸਿੰਘ ਵਜੀਦਕੇ ਨੇ ਪਹਿਲਾ, ਯੁੱਧਵੀਰ ਸਿੰਘ ਹਮੀਦੀ ਅਤੇ ਮਨਪ੍ਰੀਤ ਸਿੰਘ ਸਹਿਜੜਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਵਿੱਚ ਜਸ਼ਨ ਸਿੰਘ ਪੱਖੋ ਕਲਾਂ ਨੇ ਪਹਿਲਾ, ਹਰੀ ਗੋਪਾਲ ਨੇ ਖੁੱਡੀ ਕਲਾਂ ਨੇ ਦੂਜਾ ਅਤੇ ਗੁਰਪਵਿੱਤਰ ਸਿੰਘ ਨੇ ਤੀਜਾ ਸਥਨ ਹਾਸਿਲ ਕੀਤਾ। 400 ਮੀਟਰ ਵਿੱਚ ਗੁਰਪਾਲ ਪਾਂਡੇ ਭਦੌੜ ਨੇ ਪਹਿਲਾ, ਏਕਮਜੋਤ ਸਿੰਘ ਸ਼ਹਿਣਾ ਨੇ ਦੂਜਾ ਅਤੇ ਰਾਜਦੀਪ ਸਿੰਘ ਹਮੀਦੀ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਵਿੱਚ ਗੁਰਪਾਲ ਸਿੰਘ ਭਦੌੜ, ਅਭਿਸ਼ੇਕ ਸ਼ਰਮਾ ਕੱਟੂ ਅਤੇ ਕਰਿਸ਼ ਕੁਮਾਰ ਕੱਟੂ ਨੇ ਕ੍ਰਮਵਾਰ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। 1500 ਮੀਟਰ ਵਿੱਚ ਮਨਪ੍ਰੀਤ ਸਿੰਘ ਸਹਿਜੜਾ, ਜਸ਼ਨ ਸਿੰਘ ਪੱਖੋ ਕਲਾਂ ਨੇ ਪਹਿਲੀਆਂ ਦੋ ਪੁਜੀਸ਼ਨਾਂ ਤੇ ਕਬਜ਼ਾ ਕੀਤਾ, ਜਦੋਕਿ ਜਸਪ੍ਰੀਤ ਸਿੰਘ ਪੱਖੋ ਕਲਾਂ ਨੂੰ ਤੀਜਾ ਸਥਾਨ ਮਿਲਿਆ। 3000 ਮੀਟਰ ਵਿੱਚ ਅਭੀਸ਼ੇਕ ਸ਼ਰਮਾ ਕੱਟੂ ਪਹਿਲਾ, ਲਵਦੀਪ ਸਿੰਘ ਅਤੇ ਲਖਦੀਪ ਸਿੰਘ ਪੱਖੋ ਕਲਾਂ ਨੂੰ ਦੂਜਾ ਅਤੇ ਤੀਜਾ ਸਥਾਨ ਮਿਲਿਆ। ਲੰਬੀ ਛਾਲ ਵਿੱਚ ਹਰਪ੍ਰੀਤ ਸਿੰਘ ਵਜੀਦਕੇ ਖੁਰਦ, ਰਮਨਦੀਪ ਸਿੰਘ ਬਰਨਾਲਾ ਅਤੇ ਯੁਧਵੀਰ ਸਿੰਘ ਹਮੀਦੀ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਡਿਸਕਸ ਵਿੱਚ ਸਾਤਵਿਕ ਵਸ਼ਿਸ਼ਟ ਬਰਨਾਲਾ ਤੇ ਹੈਮਰ ਵਿੱਚ ਗੁਰਵੀਰ ਸਿੰਘ ਧਨੌਲਾ ਖੁਰਦ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਲੜਕੀਆਂ ‘ਚ ਰਚਨਾਪਾਲ ਬਰਨਾਲਾ ਨੇ 100 ਮੀਟਰ ਅਤੇ 200 ਮੀਟਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 400 ਮੀਟਰ ਵਿੱਚ ਅੰਜਲੀ ਬਰਨਾਲਾ ਅਤੇ ਸਮਨਪ੍ਰੀਤ ਕੋਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। 800 ਮੀਟਰ ਵਿੱਚ ਰਮਨਦੀਪ ਕੌਰ, ਆਰਤੀ ਅਤੇ ਜੈਸਮੀਨ ਬਰਾੜ ਪੱਖੋ ਕਲਾਂ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਵਿੱਚ ਮਨਦੀਪ ਕੌਰ ਅਤੇ ਗੁੱਡੀ ਮੌਰ ਨੇ ਪਹਿਲਾ ਅਤੇ ਦੂਜਾ ਸਥਨ ਹਾਸਿਲ ਕੀਤਾ। 3000 ਮੀਟਰ ਵਿੱਚ ਮਨਦੀਪ ਕੌਰ ਨਵਜੋਤ ਕੌਰ ਅਤੇ ਮਨਪ੍ਰੀਤ ਕੌਰ ਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਲੰਬੀ ਛਾਲ ਵਿੱਚ ਸਾਨੀਆ ਹੁਸੈਨ ਏਅਰ ਫੋਰਸ ਸਟੇਸ਼ਨ ਬਰਨਾਲਾ ਨੇ ਪਹਿਲਾ, ਪੂਜਾ ਅਤੇ ਆਰਤੀ ਕੁਮਾਰੀ ਨੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ ਅਤੇ ਡਿਸਕਸ ਸੁੱਟਣ ਵਿੱਚ ਹਰਮਨਦੀਪ ਕੌਰ ਅਤੇ ਅਰਸ਼ਦੀਪ ਕੌਰ ਅਤੇ ਸਿਮਰਨਜੀਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਨੇਜਾ ਸੁੱਟਣ ਵਿੱਚ ਨਵਜੋਤ ਕੌਰ ਅਤੇ ਜਸਮੀਨ ਬਰਾੜ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਹੈਮਰ ਵਿੱਚ ਸਿਮਰਨਪ੍ਰੀਤ ਕੌਰ ਨੇ ਪਹਿਲਾ ਅਤੇ ਰਵਨੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕਿਆਂ ਵਿੱਚ ਬੈਸਟ ਐਥਲੀਟ ਗੁਰਵੀਰ ਸਿੰਘ ਬਾਠ ਧਨੌਲਾ ਖੁਰਦ ਅਤੇ ਲੜਕੀਆਂ ਵਿੱਚ ਸਿਮਰਨਪ੍ਰੀਤ ਕੌਰ ਕੁੱਬੇ ਬੈਸਟ ਅਥਲੀਟ ਬਣੀ। ਸਾਰੇ ਅਥਲੀਟਾਂ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ। ਹਰਸ਼ਦੀਪ ਸਿੰਘ, ਸੁਖਦੀਪ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ ਕਲੇਰ ਨੇ ਟਰੈਕ ਜੱਜ ਦੀ ਸੇਵਾ ਨਿਭਾਈ।