ਗੁਹਾਟੀ: ਉੜੀਸਾ ਐਫਸੀ ਨੇ ਅੱਜ ਇੱਥੇ ਇੰਦਰਾ ਗਾਂਧੀ ਅਥਲੈਟਿਕ ਸਟੇਡੀਅਮ ਵਿਚ ਡੁਰੰਡ ਕੱਪ ਫੁਟਬਾਲ ਟੂਰਨਾਮੈਂਟ ‘ਚ ਆਰਮੀ ਗਰੀਨ ਟੀਮ ਨੂੰ 1-0 ਨਾਲ ਹਰਾ ਦਿੱਤਾ। ਸਪੈਨਿਸ਼ ਫਾਰਵਰਡ ਪੇਡਰੋ ਮਾਰਟਿਨ ਵੱਲੋਂ 83ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਉੜੀਸਾ ਐਫਸੀ ਨੇ ਪੂਰੇ ਤਿੰਨ ਅੰਕ ਹਾਸਲ ਕੀਤੇ। ਉੜੀਸਾ ਐਫਸੀ ਨੇ ਇਸ ਤਰ੍ਹਾਂ ਗਰੁੱਪ ਡੀ ਵਿਚ ਆਪਣੀ ਮੁਹਿੰਮ ਸਾਰੇ ਮੈਚਾਂ ਵਿਚ ਜਿੱਤ ਨਾਲ ਸਮਾਪਤ ਕੀਤੀ। ਇਸ ਦੇ ਚਾਰ ਮੈਚਾਂ ਵਿਚ 12 ਅੰਕ ਹਨ। ਹੁਣ ਉੜੀਸਾ ਐਫਸੀ ਨਾਕਆਊਟ ਮੈਚਾਂ ਲਈ ਕੋਲਕਾਤਾ ਜਾਵੇਗੀ। ਆਰਮੀ ਗਰੀਨ ਚਾਰ ਮੈਚਾਂ ਵਿਚ ਚਾਰ ਅੰਕਾਂ ਨਾਲ ਤੀਜੇ ਸਥਾਨ ਉਤੇ ਰਹੀ। -ਪੀਟੀਆਈ