ਨਵੀਂ ਦਿੱਲੀ, 9 ਸਤੰਬਰ
ਮੌਜੂਦਾ ਸਾਉਣੀ ਸੀਜ਼ਨ ‘ਚ ਝੋਨੇ ਦੀ ਬਿਜਾਈ ਰਕਬੇ ‘ਚ ਕਮੀ ਕਾਰਨ ਇਸ ਸਾਲ ਚੌਲਾਂ ਦੇ ਉਤਪਾਦਨ ‘ਚ 1-1.2 ਕਰੋੜ ਟਨ ਦੀ ਗਿਰਾਵਟ ਆ ਸਕਦੀ ਹੈ। ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਰਾਜਾਂ ‘ਚ ਚੰਗੀ ਬਾਰਸ਼ ਨਾ ਹੋਣ ਕਾਰਨ ਝੋਨੇ ਦੀ ਬਿਜਾਈ ਰਕਬਾ 5.62 ਫੀਸਦੀ ਘਟ ਕੇ 383.99 ਲੱਖ ਹੈਕਟੇਅਰ ‘ਤੇ ਆ ਗਿਆ ਹੈ। ਇਸ ਕਾਰਨ ਦੇਸ਼ ਵਿੱਚ ਚੌਲਾਂ ਦਾ ਉਤਪਾਦਨ ਇਕ ਕਰੋੜ ਟਨ ਤੋਂ 1.2 ਕਰੋੜ ਟਨ ਤੱਕ ਘੱਟ ਸਕਦਾ ਹੈ।