ਪੱਤਰ ਪ੍ਰੇਰਕ
ਬਠਿੰਡਾ, 9 ਸਤੰਬਰ
ਜ਼ਿਲ੍ਹਾ ਪੱਧਰੀ ਸਕੂਲ ਗਰਮ ਰੁੱਤ ਖੇਡਾਂ ਮੇਵਾ ਸਿੰਘ ਸਿੱਧੂ ਅਤੇ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ ਹੋ ਰਹੀਆਂ ਹਨ। ਇਸ ਮੌਕੇ ਅਫ਼ਸਰਾਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਦਾ ਨਿਰੀਖਣ ਕੀਤਾ ਗਿਆ। ਜ਼ਿਲ੍ਹਾ ਮੀਡੀਆ ਸੈੱਲ ਦੇ ਇੰਚਾਰਜ ਹਰਮਿੰਦਰ ਸਿੰਘ ਸਿੱਧੂ ਅਤੇ ਬਲਵੀਰ ਸਿੱਧੂ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ 14 ਲੜਕੀਆਂ ਭੁੱਚੋ ਨੇ ਪਹਿਲਾ, ਗੋਨਿਆਨਾ ਨੇ ਦੂਜਾ, ਅੰਡਰ-17 ਵਿੱਚ ਬਠਿੰਡਾ-2 ਨੇ ਪਹਿਲਾ, ਭੁੱਚੋ ਨੇ ਦੂਜਾ, ਅੰਡਰ 19 ਵਿੱਚ ਬਠਿੰਡਾ-1 ਪਹਿਲਾ, ਬਠਿੰਡਾ-2 ਦੂਜਾ, ਵਾਲੀਬਾਲ ਅੰਡਰ 14 ਲੜਕੀਆਂ ਵਿੱਚ ਗੋਨਿਆਣਾ ਨੇ ਪਹਿਲਾ, ਮੰਡੀ ਕਲਾਂ ਨੇ ਦੂਜਾ, ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਕੁੜੀਆਂ ਵਿੱਚ ਭਗਤਾ ਭਾਈ ਸਕੂਲ ਨੇ ਪਹਿਲਾ, ਮੌੜ ਨੇ ਦੂਜਾ ਸਥਾਨ ਹਾਸਲ ਕੀਤਾ।
ਵਿਕਟੋਰੀਅਸ ਸਕੂਲ ਦੇ ਖਿਡਾਰੀਆਂ ਨੇ 16 ਤਗਮੇ ਜਿੱਤੇ
ਭੁੱਚੋ ਮੰਡੀ (ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤਹਿਤ ਬਲਾਕ ਨਥਾਣਾ ਦੇ ਹੋਏ ਮੁਕਾਬਲਿਆਂ ਵਿੱਚ ਵਿਕਟੋਰੀਅਸ ਕਾਨਵੈਂਟ ਸਕੂਲ ਚੱਕ ਰਾਮ ਸਿੰਘ ਵਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਸੋਨੇ , 1 ਚਾਂਦੀ ਅਤੇ 6 ਕਾਂਸੀ ਦੇ ਤਗ਼ਮੇ ਜਿੱਤੇ। ਸਕੂਲ ਪ੍ਰਬੰਧਕ ਪੁਸ਼ਪਿੰਦਰ ਸਿੰਘ ਸਾਰੋਂ, ਪਰਮਿੰਦਰ ਸਿੰਘ ਸਿੱਧੂ ਅਤੇ ਜਸਵਿੰਦਰ ਸਿੰਘ ਸਿੱਧੂ ਨੇ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਦੇ ਖੇਡ ਵਿਭਾਗ ਦੀ ਕਾਰਗੁਜ਼ਾਰੀ ਉੱਪਰ ਤਸੱਲੀ ਪ੍ਰਗਟ ਕੀਤੀ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਸਰਕਾਰੀ ਹਾਈ ਸਕੂਲ ਸੇਖਵਾਂ ਦੇ ਵਿਦਿਆਰਥੀਆਂ ਦੀ ਝੰਡੀ
ਤਲਵੰਡੀ ਭਾਈ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਸੇਖਵਾਂ ਦੇ ਹੈੱਡਮਾਸਟਰ ਨੀਲ ਕਮਲ ਕਾਲੀਆ ਦੀ ਯੋਗ ਅਗਵਾਈ ਸਦਕਾ ਅੱਜ ਸਕੂਲ ਦੀਆਂ 8 ਟੀਮਾਂ ਨੇ ਕੈਰਮ ਬੋਰਡ ਅਤੇ ਯੋਗ ਵਿੱਚ ਜ਼ਿਲ੍ਹਾ ਪੱਧਰ ‘ਤੇ ਭਾਗ ਲਿਆ। ਟੀਮਾਂ ਦੇ ਨੋਡਲ ਅਫ਼ਸਰ ਪ੍ਰਸਿੰਨ ਕੌਰ ਅਤੇ ਸਹਾਇਕ ਨੋਡਲ ਅਫ਼ਸਰ ਮੀਤੂ ਬਾਲਾ ਨੇ ਦੱਸਿਆ ਕਿ ਕੈਰਮ ਬੋਰਡ ਲੜਕਿਆਂ ਦੀ ਟੀਮ ‘ਚੋਂ ਅੰਡਰ-14 ਦੀ ਟੀਮ ਨੇ ਪਹਿਲਾ, ਅੰਡਰ -17 ਦੀ ਟੀਮ ਨੇ ਤੀਸਰਾ ਅਤੇ ਅੰਡਰ-19 ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਯੋਗ ‘ਚ ਲੜਕੀਆਂ ਦੀ ਅੰਡਰ-14 ਟੀਮ ਨੇ ਤੀਸਰਾ ਅਤੇ ਲੜਕਿਆਂ ਦੀ ਟੀਮ ਨੇ ਅੰਡਰ-17 ਗਰੁੱਪ ਵਿੱਚ ਤੀਸਰਾ ਸਥਨ ਹਾਸਲ ਕੀਤਾ।