ਪੱਤਰ ਪ੍ਰੇਰਕ
ਪਟਿਆਲਾ, 11 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ 12 ਸਤੰਬਰ ਤੋਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਬਾਕਸਿੰਗ, ਬੈਡਮਿੰਟਨ, ਬਾਸਕਟਬਾਲ, ਫੁੱਟਬਾਲ, ਗਤਕਾ, ਹਾਕੀ, ਜੂਡੋ, ਕਬੱਡੀ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ, ਕੁਸ਼ਤੀ, ਰੋਲਰ ਸਕੇਟਿੰਗ, ਹੈਂਡਬਾਲ, ਪਾਵਰ ਲਿਫਟਿੰਗ, ਵੇਟਲਿਫਟਿੰਗ, ਸਾਫਟਬਾਲ ਅਤੇ ਖੋ-ਖੋ ਗੇਮਾਂ ‘ਚ 10 ਹਜ਼ਾਰ ਦੇ ਲਗਪਗ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਗਾਜ਼ 12 ਸਤੰਬਰ ਨੂੰ ਸ਼ਾਮ 4.00 ਵਜੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋਰ ਗਰਾਊਂਡ ਵਿਖੇ ਹੋਵੇਗਾ ਅਤੇ ਇਹ ਖੇਡਾਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਅਤੇ ਇਹ ਖੇਡਾਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ ਜਿਸ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ 10 ਹਜ਼ਾਰ ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੇ।