ਦੁਬਈ, 20 ਸਤੰਬਰ
ਕੌਮਾਂਤਰੀ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਨੇਮਾਂ ਵਿੱਚ ਵੱਡਾ ਫੇਰਬਦਲ ਕਰਦਿਆਂ ਕ੍ਰਿਕਟ ਮੈਚ ਦੌਰਾਨ ਗੇਂਦ ਨੂੰ ਥੁੱਕ ਨਾਲ ਚਮਕਾਉਣ ‘ਤੇ ਪੱਕੀ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰ੍ਹਾਂ ਇਕ ਦਿਨਾ, ਟੈਸਟ ਤੇ ਟੀ 20 ਦੇ ਨਿਯਮਾਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਨਵੇਂ ਨਿਯਮ ਪਹਿਲੀ ਅਕਤੂਬਰ ਤੋਂ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਅਨੁਸਾਰ ਹੁਣ ਜੇ ਕੋਈ ਬੱਲੇਬਾਜ਼ ਆਊਟ ਹੁੰਦਾ ਹੈ ਤਾਂ ਨਵੇਂ ਬੱਲੇਬਾਜ਼ ਨੂੰ ਦੋ ਮਿੰਟ ਦੇ ਅੰਦਰ ਕਰੀਜ਼ ‘ਤੇ ਆ ਕੇ ਸਟਰਾਈਕ ਲੈਣੀ ਪਵੇਗੀ। ਜੇ ਉਹ ਅਜਿਹਾ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਵਿਰੋਧੀ ਟੀਮ ਦਾ ਕਪਤਾਨ ਟਾਈਮ ਆਊਟ ਦੀ ਅਪੀਲ ਕਰ ਸਕਦਾ ਹੈ ਜਦਕਿ ਪਹਿਲਾਂ ਇਹ ਸਮਾਂ ਤਿੰਨ ਮਿੰਟ ਦਾ ਸੀ। ਇਸ ਤੋਂ ਇਲਾਵਾ ਟੀ-20 ਵਿੱਚ ਇਹ ਸਮਾਂ 90 ਸਕਿੰਟ ਦਾ ਹੋਵੇਗਾ। ਇਸ ਤੋਂ ਇਲਾਵਾ ਜਦੋਂ ਕੋਈ ਬੱਲੇਬਾਜ਼ ਕੈਚ ਆਊਟ ਹੁੰਦਾ ਹੈ ਤਾਂ ਨਵਾਂ ਆਉਣ ਵਾਲਾ ਬੱਲੇਬਾਜ਼ ਹੀ ਕਰੀਜ਼ ‘ਤੇ ਆ ਕੇ ਸਟਰਾਈਕ ਲਵੇਗਾ। -ਪੀਟੀਆਈ