ਪੱਤਰ ਪ੍ਰੇਰਕ
ਤਰਨ ਤਾਰਨ, 20 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਇੱਥੇ ਜ਼ਿਲ੍ਹਾ ਪੱਧਰ ਦੇ ਅੰਡਰ-14, 17, 21, 40 ਅਤੇ ਅੰਡਰ-50 ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ 21 ਤੋਂ 40 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਭੁੱਲਰ ਕਲੱਬ ਨੇ ਪਹਿਲਾ, ਭੂਰਾ ਕੋਨਾ ਨੇ ਦੂਡਰਾ ਨੇ ਦੂਸਰਾ ਅਤੇ ਮਾਣਕਪੁਰ ਨੇ ਤੀਜਾ ਸਥਾਨ ਹਾਸਲ ਕੀਤਾ। 41 ਤੋਂ 50 ਸਾਲ ਉਮਰ ਵਰਗ ਵਿੱਚ ਹਰਪਾਲ ਕਲੱਬ ਪੱਟੀ ਦੀ ਟੀਮ ਪਹਿਲੇ ਅਤੇ ਤਰਨ ਤਾਰਨ ਕਲੱਬ ਦੂਸਰੇ ਸਥਾਨ ‘ਤੇ ਰਹੀ। ਇਵੇਂ ਹੀ 50 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਭੂਰਾ ਕੋਨਾ ਨੇ ਪਹਿਲਾ ਅਤੇ ਮਾਨੋਚਾਹਲ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਦੇ ਮੈਚ ਵਿੱਚ ਵੇਈਂਪੁਈਂ, ਭੁੱਚਰ ਖੁਰਦ ਅਤੇ ਮਾਨੋਚਾਹਲ ਦੀ ਟੀਮ ਨੇ ਕਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਲਿਆ। ਇਸ ਤੋਂ ਇਲਾਵਾ ਅੰਡਰ-17 ਦੇ ਮੁਕਾਬਲਿਆਂ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ ਟੀਮ ਪਹਿਲੇ, ਸਰਕਾਰੀ ਹਾਈ ਸਕੂਲ ਭੁੱਚਰ ਕਲਾਂ ਦੀ ਟੀਮ ਦੂਸਰੇ ਅਤੇ ਰੱਤਾ ਗੁੱਦਾ ਦੀ ਟੀਮ ਤੀਸਰੇ ਸਥਾਨ ‘ਤੇ ਆਈ। ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ਗਰੁੱਪ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਨੇ ਪਹਿਲਾ, ਸਰਕਾਰੀ ਕੰਨਿਆ ਸਕੂਲ ਝਬਾਲ ਨੇ ਦੂਸਰਾ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ-17 ਮੁਕਾਬਲਿਆਂ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਦੀ ਟੀਮ ਪਹਿਲੇ, ਬਾਬਾ ਗੁਰਮੁਖ ਸਿੰਘ, ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਟੀਮ ਨੇ ਦੂਸਰੇ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਨੇ ਤੀਜਾ ਸਥਾਨ ਹਾਸਲ ਕੀਤਾ|