ਨਵੀਂ ਦਿੱਲੀ, 11 ਅਕਤੂਬਰ
ਭਾਰਤ ਨੇ ਅੱਜ ਇਥੇ ਤੀਜੇ ਅਤੇ ਅੰਤਿਮ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੱਖਣ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਦੱਖਣ ਅਫਰੀਕਾ ਦੇ 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸਲਾਮੀ ਬੱਲੇਬਾਜ਼ ਸੁਭਮਨ ਗਿਲ ਦੀ ਬਿਹਤਰੀਨ ਪਾਰੀ ਦੀ ਬਦੌਲਤ 19.1 ਓਵਰ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 105 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸ੍ਰੇਅਸ ਅਈਅਰ ਨੇ ਨਾਬਾਦ 28 ਦੌੜਾਂ ਬਣਾਈਆਂ। ਭਾਰਤ ਦੀ ਇਸ ਵਰ੍ਹੇ ਇਹ 38ਵੀਂ ਕੌਮਾਂਤਰੀ ਜਿੱਤ ਹੈ। ਉਸ ਨੇ ਇਕ ਕੈਲੰਡਰ ਵਰ੍ਹੇ ਵਿੱਚ ਸਭ ਤੋਂ ਵਧ ਜਿੱਤਾਂ ਦਰਜ ਕਰਨ ਦੇ ਆਸਟਰੇਲਿਆਈ ਰਿਕਾਰਡ ਦੀ ਬਰਾਬਰੀ ਕੀਤੀ, ਜਿਸ ਨੇ 2003 ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ। -ਏਜੰਸੀ