ਚੇਨੱਈ: ਫਿਲਮ ‘ਦਿ ਲਾਸਟ ਸ਼ੋਅ’ (ਛੇਲੋ ਸ਼ੋਅ) ਦੇ ਨਿਰਮਾਤਾਵਾਂ ਵੱਲੋਂ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਦੀ ਫਿਲਮ 95ਵੇਂ ਆਸਕਰ ਐਵਾਰਡ ਲਈ ਚੁਣੀ ਗਈ ਹੈ। ਇਸ ਤਹਿਤ ਇਹ ਫ਼ਿਲਮ ਮਿਥੀ ਤਰੀਕ ਤੋਂ ਇਕ ਪਹਿਲਾਂ ਵੀਰਵਾਰ ਰਾਤੀ 95ਵੇਂ ਸਿਨੇਮਾਘਰਾਂ ਵਿੱਚ ਦਿਖਾਈ ਜਾਵੇਗੀ। ਇਸ ਮੌਕੇ ਫਿਲਮ ਦੀ ਟਿਕਟ ਸਿਰਫ਼ 95 ਰੁਪਏ ਰੱਖੀ ਜਾਵੇਗੀ। ਇਸ ਫਿਲਮ ਦੇ ਨਾਂ ਦੀ ਅਨੁਕੂਲਤਾ ਅਤੇ ਸਿਨੇਮਾ ਦੇ ਜਾਦੂ ਨੂੰ ਬਰਕਰਾਰ ਰੱਖਦੇ ਹੋਏ ਨਿਰਮਾਤਾਵਾਂ ਵੱਲੋਂ ਇਹ ਫਿਲਮ 13 ਅਕਤੂਬਰ ਵੀਰਵਾਰ ਦੀ ਰਾਤ ਸਭ ਤੋਂ ਅਖੀਰਲੇ ਸ਼ੋਅ ਦੌਰਾਨ ਰਿਲੀਜ਼ ਕੀਤੀ ਜਾ ਰਹੀ ਹੈ। ਹਾਲਾਂਕਿ ਗੁਜਰਾਤੀ ਭਾਸ਼ਾ ਵਿਚ ਬਣੀ ਇਹ ਫਿਲਮ 14 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਪਰ ਕੁਝ ਦਰਸ਼ਕ ਇਸ ਫਿਲਮ ਨੂੰ ਵੇਖਣ ਦਾ ਆਨੰਦ ਵੀਰਵਾਰ ਰਾਤ ਨੂੰ ਵੀ ਮਾਣ ਸਕਦੇ ਹਨ। 95ਵੇਂ ਆਸਕਰ ਲਈ ਚੁਣੇ ਜਾਣ ‘ਤੇ ਇਸ ਫਿਲਮ ਨੂੰ 95 ਸਿਨੇਮਾਘਰਾਂ ਵਿੱਚ 95 ਰੁਪਏ ਟਿਕਟ ‘ਤੇ ਦਿਖਾਇਆ ਜਾਵੇਗਾ। ਇਹ ਖ਼ਬਰ ਸਾਂਝੀ ਕਰਦਿਆਂ ਫਿਲਮ ਦੇ ਨਿਰਦੇਸ਼ਕ ਪਾਨ ਨਲਿਨ ਨੇ ਕਿਹਾ, ‘ਸਾਡੀ ਫਿਲਮ ‘ਦਿ ਲਾਸਟ ਸ਼ੋਅ’ ਲਈ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਅਸੀਂ ਵੀ ਇਹ ਫਿਲਮ ਵੀਰਵਾਰ ਦੇ ਆਖ਼ਰੀ ਸ਼ੋਅ ਮੌਕੇ ਰਿਲੀਜ਼ ਕਰਨ ਲਈ ਬਹੁਤ ਖੁਸ਼ ਹਾਂ।” -ਆਈਏਐੱਨਐੱਸ