ਖੇਤਰੀ ਪ੍ਰਤੀਨਿਧ
ਐੱਸਏਐੱਸ.ਨਗਰ(ਮੁਹਾਲੀ), 18 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਦਿਨ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਮੁਹਾਲੀ ਦੇ ਹੱਥ ਖਾਲੀ ਰਹੇ। ਅੱਜ ਲੁਧਿਆਣਾ, ਪਟਿਆਲਾ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕੀਤੀਆਂ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਹੋਏ ਫੁਟਬਾਲ ਅੰਡਰ-17 ਲੜਕਿਆਂ ਦੇ ਫਾਈਨਲ ਵਿੱਚ ਰੂਪਨਗਰ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ ਅਤੇ ਕਪੂਰਥਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਅੰਡਰ-14 ਲੜਕੀਆਂ ਦੇ ਫਾਈਨਲ ਵਿੱਚ ਲੁਧਿਆਣਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ, ਲੜਕੇ ਅੰਡਰ-17 ਵਿੱਚ ਗੁਰਦਾਸਪੁਰ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ , ਲੜਕੀਆਂ ਅੰਡਰ-17 ਵਿੱਚ ਜਲੰਧਰ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਲੜਕੀਆਂ ਅੰਡਰ 21- ਵਿੱਚ ਜਲੰਧਰ ਨੇ ਪਹਿਲਾ ਅਤੇ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲਾਅਨ ਟੈਨਿਸ ਅੰਡਰ-21 ਲੜਕਿਆਂ ਦੇ ਵਿਅਕਤੀਗਤ ਫਾਈਨਲ ਮੁਕਾਬਲਿਆਂ ਵਿੱਚ ਮਾਧਵ ਸ਼ਰਮਾ ਲੁਧਿਆਣਾ ਨੇ ਪਹਿਲਾ, ਗੁਰਨੂਰ ਲੁਧਿਆਣਾ ਨੇ ਦੂਜਾ ਅਤੇ ਚਹਿਲ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਜਿਮਨਾਸਟਿਕ ਅੰਡਰ-17 ਲੜਕਿਆਂ ਵਿੱਚ ਪਟਿਆਲਾ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਲ ਰਾਊਂਡ ਬੈਸਟ ਜਿਮਨਾਸਟਿਕ ਵਿੱਚ ਸੁਖਨੂਰਪ੍ਰੀਤ ਕੌਰ ਪਟਿਆਲਾ ਨੇ ਪਹਿਲਾ, ਆਭਾ ਪਟਿਆਲਾ ਨੇ ਦੂਜਾ ਅਤੇ ਨਿਸ਼ਾ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।