12.4 C
Alba Iulia
Thursday, May 16, 2024

ਜੇਤੂ ਫੁਟਬਾਲ ਖਿਡਾਰਨਾਂ ਦਾ ਸਨਮਾਨ

Must Read


ਪੱਤਰ ਪ੍ਰੇਰਕ

ਰੂਪਨਗਰ, 23 ਅਕਤਬੂਰ

ਇੱਥੇ ਪਿੰਡ ਸ਼ਾਮਪੁਰਾ ਵਿੱਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਅਤੇ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੀਆਂ ਫੁਟਬਾਲ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ। ਕਲੱਬ ਅਤੇ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਦੀ ਦੇਖ-ਰੇਖ ਅਧੀਨ ਕਰਵਾਏ ਗਏ ਸਮਾਗਮ ਦੌਰਾਨ ਜੇਤੂ ਖਿਡਾਰਨਾਂ ਨੂੰ ਕਿੱਟ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਵੱਲੋਂ ਖਿਡਾਰਨਾਂ ਨੂੰ ਮੈਡਲ ਪਹਿਨਾਏ ਗਏ। ਇਸ ਮੌਕੇ ਕੋਚ ਸੁਖਦੇਵ ਸਿੰਘ, ਕੋਚ ਲਵਪ੍ਰੀਤ ਸਿੰਘ ਗੈਰੀ, ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਸਕੱਤਰ ਜਸਵਿੰਦਰ ਸਿੰਘ ਪਤਿਆਲਾਂ, ਕੋਚ ਮਨਮੋਹਣ ਸਿੰਘ, ਮੈਨੇਜਰ ਜਸਵਿੰਦਰ ਪਾਲ ਸਿੰਘ ਭੁੱਲਰ, ਮਨਜਿੰਦਰ ਸਿੰਘ ਡੀਪੀਈ, ਗੁਰਪ੍ਰੀਤ ਸਿੰਘ, ਰਾਸ਼ਿਦ ਖਾਨ ਆਦਿ ਹਾਜ਼ਰ ਸਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -