ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰੂਪਨਗਰ ਵਿੱਚ ਹੋਏ ਕਿਸ਼ਤੀ ਚਾਲਣ ਦੇ ਮੁਕਾਬਲਿਆਂ ਵਿੱਚ 12 ਤਗਮੇ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਕਿਸ਼ਤੀ ਚਾਲਣ ਦੇ ਵੱਖ-ਵੱਖ ਮੁਕਾਬਲਿਆਂ ਦੌਰਾਨ 7 ਸੋਨੇ ਦੇ, 4 ਚਾਂਦੀ ਦੇ ਅਤੇ 1 ਕਾਂਸੀ ਦਾ ਤਗਮਾ, ਮੈੱਨ ਡਬਲ ਵਿੱਚ 1 ਸੋਨੇ ਦਾ ਤਗਮਾ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਰਿਪਨਦੀਪ ਸਿੰਘ ਨੇ 1 ਸੋਨੇ ਦਾ ਅਤੇ 1 ਚਾਂਦੀ ਦਾ ਤਗਮਾ, ਗੁਰਸੇਵਕ ਸਿੰਘ 1 ਸੋਨੇ ਦਾ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਸੰਗਮ ਸਹਾਰਨ ਨੇ ਮੈੱਨ ਜੂਨੀਅਰ ਫੋਰ ਵਿੱਚ 1 ਸੋਨੇ ਦਾ, ਜੂਨੀਅਰ ਟੀਮ ਵਿੱਚ 1 ਚਾਂਦੀ ਦਾ ਅਤੇ ਜੂਨੀਅਰ ਡਬਲ ਸਕੱਲ ਵਿੱਚ 1 ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਵਿਦਿਆਰਥਣ ਅਮਨਦੀਪ ਕੌਰ ਨੇ ਸਿੰਗਲ ਸਕੱਲ ਈਵੈਂਟ ਵਿੱਚ 1 ਸੋਨੇ ਦਾ ਅਤੇ ਡਬਲ ਸਕੱਲ ਈਵੈਂਟ ਵਿੱਚ ਵੀ 1 ਸੋਨੇ ਦਾ ਤਗਮਾ ਜਿੱਤਿਆ। ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਪ੍ਰਿਤਪਾਲ ਸਿੰਘ, ਪ੍ਰੋ. ਅਮਰਜੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ