ਮਾਸਕੋ, 26 ਅਕਤੂਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੇਸ਼ ਦੇ ਰਣਨੀਤਕ ਪਰਮਾਣੂ ਬਲਾਂ ਦੇ ਅਭਿਆਸਾਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਵੀ ਵਰਤੀਆਂ ਗਈਆਂ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਪੂਤਿਨ ਨੂੰ ਦੱਸਿਆ ਕਿ ਰੂਸ ‘ਤੇ ਪਰਮਾਣੂ ਹਮਲੇ ਦਾ ਜੁਆਬ ਦੇਣ ਲਈ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਸੀ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਭਿਆਸ ਤਸੱਲੀਬਖ਼ਸ਼ ਰਿਹਾ। ਅਮਰੀਕਾ ਨੇ ਕਿਹਾ ਹੈ ਕਿ ਮਾਸਕੋ ਨੇ ਉਸ ਨੂੰ ਅਭਿਆਸ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ।