ਐਡੀਲੇਡ, 2 ਨਵੰਬਰ
ਵਿਰਾਟ ਕੋਹਲੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਪਛਾੜ ਕੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਟੀ-20 ਵਿਸ਼ਵ ਕੱਪ ਵਿੱਚ ਕੋਹਲੀ ਦੀ ਔਸਤ 80 ਤੋਂ ਉੱਪਰ ਹੈ ਅਤੇ ਉਸ ਦੀ ਸਟ੍ਰਾਈਕ ਰੇਟ 130 ਤੋਂ ਵੱਧ ਹੈ। ਉਸ ਨੇ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੇ ਸੁਪਰ 12 ਪੜਾਅ ਦੇ ਮੈਚ ਦੌਰਾਨ ਇਹ ਰਿਕਾਰਡ ਬਣਾਇਆ ਸੀ। ਕੋਹਲੀ ਦਾ ਇਹ ਪੰਜਵਾਂ ਟੀ-20 ਵਿਸ਼ਵ ਕੱਪ ਹੈ। ਉਸ ਨੇ ਭਾਰਤੀ ਪਾਰੀ ਦੇ ਸੱਤਵੇਂ ਓਵਰ ਵਿੱਚ ਜੈਵਰਧਨੇ ਦਾ 1016 ਦੌੜਾਂ ਦਾ ਰਿਕਾਰਡ ਤੋੜ ਦਿੱਤਾ। ਕੋਹਲੀ 44 ਗੇਂਦਾਂ ‘ਤੇ ਅੱਠ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 64 ਦੌੜਾਂ ਬਣਾ ਕੇ ਅਜੇਤੂ ਰਿਹਾ। ਕੋਹਲੀ ਨੇ ਟੀ-20 ਵਿਸ਼ਵ ਕੱਪ ‘ਚ 12 ਅਰਧ ਸੈਂਕੜੇ ਲਗਾਏ ਹਨ।