12.4 C
Alba Iulia
Friday, March 24, 2023

ਕੈਨੇਡਾ ’ਚ ਬੌਲੀਵੁੱਡ ਅਦਾਕਾਰਾ ਰੰਭਾ ਦੀ ਕਾਰ ਹਾਦਸਾਗ੍ਰਸਤ

Must Read


ਓਟਵਾ: ਕੈਨੇਡਾ ਵਿੱਚ ਬੌਲੀਵੁੱਡ ਅਦਾਕਾਰਾ ਰੰਭਾ ਦੀ ਕਾਰ ਹਾਦਸਾਗ੍ਰਸਤ ਹੋ ਗਈ ਹੈ। ਰੰਭਾ ਨੂੰ ਸਲਮਾਨ ਖਾਨ ਦੀ ਫ਼ਿਲਮ ‘ਜੁੜਵਾ’ ਤੇ ‘ਬੰਧਨ’ ਵਿੱਚ ਬਿਹਤਰੀਨ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰੰਭਾ ਆਪਣੇ ਬੱਚਿਆਂ ਤੇ ਉਨ੍ਹਾਂ ਦੀ ਨੈਨੀ ਨਾਲ ਸਕੂਲ ਤੋਂ ਪਰਤ ਰਹੀ ਸੀ। ਮੰਗਲਵਾਰ ਨੂੰ ਰੰਭਾ ਨੇ ਇੰਸਟਾਗ੍ਰਾਮ ‘ਤੇ ਇਸ ਘਟਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

ਇਸ ਹਾਦਸੇ ਵਿੱਚ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਦੀ ਛੋਟੀ ਧੀ ਸ਼ਾਸ਼ਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਰੰਭਾ ਨੇ ਹਾਦਸੇ ਦੌਰਾਨ ਨੁਕਸਾਨੀ ਗਈ ਆਪਣੀ ਕਾਰ ਦੀ ਤਸਵੀਰ ਸਾਂਝੀ ਕਰਦਿਆਂ ਆਖਿਆ,” ਜਦੋਂ ਮੈਂ, ਮੇਰੇ ਬੱਚੇ ਤੇ ਨੈਨੀ ਸਕੂਲ ਤੋਂ ਪਰਤ ਰਹੇ ਸੀ ਤਾਂ ਸਾਡੀ ਕਾਰ ਨੂੰ ਇਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ। ਅਸੀਂ ਸਾਰੇ ਸੁਰੱਖਿਅਤ ਹਾਂ ਪਰ ਮੇਰੀ ਨਿੱਕੀ ਧੀ ਸ਼ਾਸ਼ਾ ਅਜੇ ਵੀ ਹਸਪਤਾਲ ਵਿੱਚ ਹੈ।” -ਏਐੱਨਆਈ



News Source link

- Advertisement -
- Advertisement -
Latest News

ਫ਼ਰਾਰ ਅੰਮ੍ਰਿਤਪਾਲ ਸਿੰਘ ਸਬੰਧੀ ਮਹਾਰਾਸ਼ਟਰ ਪੁਲੀਸ ਚੌਕਸ

ਮੁੰਬਈ, 23 ਮਾਰਚ ਪੰਜਾਬ ਪੁਲੀਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ...
- Advertisement -

More Articles Like This

- Advertisement -