ਮੁੰਬਈ, 2 ਨਵੰਬਰ
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੇ 57ਵੇਂ ਜਨਮ ਦਿਨ ‘ਤੇ ਪ੍ਰਸ਼ੰਸਕਾਂ ਨੇ ਅੱਧੀ ਰਾਤ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਖੜ੍ਹੇ ਹੋ ਕੇ ਵਧਾਈ ਦਿੱਤੀ। ਦੋ ਸਾਲਾਂ ਬਾਅਦ ਅਦਾਕਾਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਆਪਣੇ ਬੰਗਲੇ ‘ਮੰਨਤ’ ਦੀ ਬਾਲਕੋਨੀ ਵਿੱਚ ਆਇਆ। ਖ਼ਾਨ ਦੇ ਨਾਲ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਅਬਰਾਮ ਵੀ ਸੀ। ਵਧਾਈ ਦੇਣ ਵਾਲਿਆਂ ਦਾ ਇਕੱਠ ਜ਼ਿਆਦਾ ਹੋਣ ਕਾਰਨ ਸੜਕ ਜਾਮ ਹੋ ਗਈ।