ਨਿਊ ਯਾਰਕ: ਅਮਰੀਕੀ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੀ ਇਕ ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ ‘ਐਮਾਜ਼ੋਨ ਖੋਜ ਐਵਾਰਡ’ ਦਿੱਤਾ ਗਿਆ ਹੈ। ਉਨ੍ਹਾਂ ਇਕ ਅਜਿਹਾ ਟੂਲ ਵਿਕਸਿਤ ਕੀਤਾ ਹੈ ਜੋ ਨਕਾਰਾਤਮਕ ਯੂਜ਼ਰ ਤਜਰਬਿਆਂ ਨੂੰ ਘਟਾਉਂਦਾ ਹੈ। ਪਵਿਤਰਾ ਪ੍ਰਭਾਕਰ ਜੋ ਕਿ ਇੰਜਨੀਅਰਿੰਗ ਵਿਚ ‘ਪੈਗੀ ਐਂਡ ਗੈਰੀ ਐਡਵਰਡਸ ਚੇਅਰ’ ਹਨ, ਉਨ੍ਹਾਂ 74 ਜਣਿਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਕਾਂਸਸ ਸਟੇਟ ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਪਵਿਤਰਾ ਨੂੰ ਹੁਣ ਐਮਾਜ਼ੋਨ ਦੇ ਪਬਲਿਕ ਡੇਟਾਸੈੱਟ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਸਰਵਿਸਿਜ਼-ਟੂਲਜ਼ ਤੱਕ ਪਹੁੰਚ ਮਿਲੇਗੀ। ਪ੍ਰਭਾਕਰ ਇਸ ਵੇਲੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਵਿਚ ਪ੍ਰੋਗਰਾਮ ਡਾਇਰੈਕਟਰ ਹੈ। -ਪੀਟੀਆਈ