ਐਡੀਲੇਡ, 10 ਨਵੰਬਰ
ਅੱਜ ਇਥੇ ਇੰਗਲੈਂਡ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਸ਼ਰਮਨਾਕ ਢੰਗ ਨਾਲ 10 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾ ਲਿਆ। ਇੰਗਲੈਂਡ ਨੇ ਭਾਰਤ ਦੀਆਂ 6 ਵਿਕਟਾਂ ‘ਤੇ 168 ਦੌੜਾਂ ਦੇ ਜਵਾਬ ਵਿੱਚ ਬਗ਼ੈਰ ਕੋਈ ਵਿਕਟ ਗੁਆਏ 16 ਓਵਰਾਂ ਵਿੱਚ 170 ਦੌੜਾਂ ਬਣਾਈਆਂ। ਜੇਤੂ ਟੀਮ ਵੱਲੋਂ ਜੋਸ ਬਟਲਰ ਨਾਬਾਦ 80 ਤੇ ਐਲੇਕਸ ਹੇਲਸ ਨਾਬਾਦ 86 ਦੌੜਾਂ ਬਣਾਈਆਂ। ਭਾਰਤ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਪਰ ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਕ੍ਰਮਵਾਰ 50 ਤੇ 63 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਫਿਲ ਸਾਲਟ ਅਤੇ ਕ੍ਰਿਸ ਜਾਰਡਨ ਇੰਗਲੈਂਡ ਦੀ ਟੀਮ ਵਿੱਚ ਡੇਵਿਡ ਮਲਾਨ ਅਤੇ ਮਾਰਕ ਵੁੱਡ ਦੀ ਥਾਂ ਲੈਣਗੇ। ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।