ਪੱਤਰ ਪ੍ਰੇਰਕ
ਪਠਾਨਕੋਟ, 15 ਨਵੰਬਰ
ਪਿੰਡ ਨਾਲਾ ਵਿੱਚ ਪਹਿਲਵਾਨ ਬਲਕਾਰ ਸਿੰਘ ਦੀ ਅਗਵਾਈ ਹੇਠ 23ਵਾਂ ਛਿੰਝ ਮੇਲਾ ਕਰਵਾਇਆ ਗਿਆ। ਇਸ ਵਿੱਚ ਸਮਿਤੀ ਮੈਂਬਰ ਰਾਣਾ ਰਾਜਿੰਦਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਸਰਪੰਚ ਬਲਵੰਤ ਸਿੰਘ, ਬੀਰ ਪਹਿਲਵਾਨ, ਤੋਤਾ ਪਹਿਲਵਾਨ, ਸਤੀਸ਼ ਕੁਮਾਰ, ਸੂਬੇਦਾਰ ਬਚਨ ਸਿੰਘ, ਇੱਛਰ ਦਾਸ ਆਦਿ ਸ਼ਾਮਲ ਹੋਏ। ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਵੱਡੀ ਮਾਲੀ ਦੀ ਕੁਸ਼ਤੀ ‘ਤੇ ਅਭੀ ਸਾਲੋਵਾਲ ਨੇ ਲਵ ਪਹਿਲਵਾਨ ਨੂੰ ਹਰਾ ਕੇ ਕਬਜ਼ਾ ਕਰ ਲਿਆ। ਛਿੰਝ ਮੇਲਾ ਕਮੇਟੀ ਵੱਲੋਂ ਅਭੀ ਸਾਲੋਵਾਨ ਨੂੰ ਇੱਕ ਗੁਰਜ ਅਤੇ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ, ਜਦੋਂਕਿ ਲਵ ਪਹਿਲਵਾਨ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਛੋਟੀ ਮਾਲੀ ਦੀ ਕੁਸ਼ਤੀ ਗੋਪੀ ਕੁੱਲੀਆਂ ਭਟੋਆ ਅਤੇ ਪਹਿਲਵਾਨ ਮਿਨੀ ਭਾਈ ਦਸੂਹਾ ਵਿਚਕਾਰ ਹੋਈ, ਜਿਸ ਵਿੱਚ ਗੋਪੀ ਪਹਿਲਵਾਨ ਨੇ ਮਿਨੀ ਭਾਈ ਨੂੰ ਹਰਾ ਕੇ ਛੋਟੀ ਮਾਲੀ ‘ਤੇ ਕਬਜ਼ਾ ਕੀਤਾ। ਕਮੇਟੀ ਵੱਲੋਂ ਗੋਪੀ ਪਹਿਲਵਾਨ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਮਿਨੀ ਭਾਈ ਪਹਿਲਵਾਨ ਨੂੰ 41 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਇਨਾਮ ਦਿੱਤਾ।